03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੜਤਾਲੀ ਸਫ਼ਾਈ ਕਰਮਚਾਰੀਆਂ ਨਾਲ ਸਮਿਤ ਸਿੰਘ ਮਾਨ ਨੇ ਮੁਲਾਕਾਤ ਕੀਤੀ

Ad Position 21
No active advertisement
ਅਜੀਤ ਡੈਸਕ 15-05-2026
ਅਹਿਮਦਗੜ੍ਹ, 14 ਮਈ (ਰਣਧੀਰ ਸਿੰਘ ਮਹੋਲੀ) - ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਸਕੀਮ, ਡੀ.ਏ. ਬਕਾਇਆ ਅਤੇ ਠੇਕੇਦਾਰੀ ਕਰਮਚਾਰੀਆਂ ਲਈ ਪੱਕੀਆਂ ਨੌਕਰੀਆਂ ਦੀ ਬਹਾਲੀ ਲਈ ਹੜਤਾਲ ਤੇ ਬੈਠੇ ਸਫ਼ਾਈ ਕਰਮਚਾਰੀਆਂ ਨਾਲ ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸਮਿਤ ਸਿੰਘ ਮਾਨ ਵੱਲੋਂ ਮੁਲਾਕਾਤ ਕਰਦੇ ਹੋਏ ਉਨ੍ਹਾਂ ਦੀਆਂ ਮੰਗਾਂ ਸੁਣ ਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ | ਸੁਮਿਤ ਮਾਨ ਨੇ ਕਿਹਾ ਕਿ ਸਾਡੀ ਕਾਂਗਰਸ ਪਾਰਟੀ ਦੀ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਪਹਿਲਾਂ ਹੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਚੁੱਕੀਂ ਹੈ ਅਤੇ ਕਰਮਚਾਰੀਆਂ ਦੇ ਬਕਾਇਆ ਭੁਗਤਾਨ ਕਰਨਾ ਤੇ ਠੇਕੇਦਾਰੀ ਕਰਮਚਾਰੀਆਂ ਨੂੰ ਰੈਗੂਲਰਾਈਜ਼ ਕਰਨਾ ਕਾਂਗਰਸ ਪਾਰਟੀ ਦੇ ਆਉਣ ਵਾਲੇ ਦਿਨਾਂ ਵਿੱਚ ਏਜੰਡੇ ਦਾ ਮੁੱਖ ਹਿੱਸਾ ਹੋਵੇਗਾ | ਸੁਮਿਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਕੂੜਾ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਮੌਜੂਦਾ ਆਪ ਸਰਕਾਰ ਨੂੰ ਵੀ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਤੇ ਬਲਾਕ ਪ੍ਰਧਾਨ ਸ਼ਹਿਰੀ ਕਾਂਗਰਸ ਦੀਪਕ ਸ਼ਰਮਾ, ਓ.ਬੀ.ਸੀ. ਚੇਅਰਮੈਨ ਸਾਜਦ ਖਾਨ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਲਾਇਟ ਵਿਦਿਆਰਥੀਆਂ ਵਲੋਂ ਪ੍ਰੈਕਟੀਕਲ ਗਿਆਨ ਲਈ ਬਠਿੰਡਾ ਰਿਫਾਇਨਰੀ ਦਾ ਦੌਰਾ ਅਗਲੀ ਖ਼ਬਰ ਗੰਦੇ ਪਾਣੀ ਨੇ ਬਣਾਇਆ ਅਲੀਪੁਰ ਖ਼ਾਲਸਾ ਨੂੰ ਬਿਮਾਰੀਆਂ ਦਾ ਘਰ
Ad Position 24