ਸ਼ੇਰਪੁਰ, 16 ਮਈ (ਮੇਘ ਰਾਜ ਜੋਸ਼ੀ) - ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਬਲਾਕ ਸ਼ੇਰਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਲਈ ਕਰੀਬ 46 ਲੱਖ ਰੁਪਏ ਦੇ ਚੈੱਕ ਪੰਚਾਇਤਾਂ ਨੂੰ ਭੇਟ ਕੀਤੇ ਗਏ | ਇਹ ਚੈੱਕ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਸ਼ੇਰਪੁਰ ਵਿਖੇ ਕਰਵਾਏ ਸਮਾਗਮ ਦੌਰਾਨ ਵੰਡੇ ਗਏ | ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਚਰਨ ਸਿੰਘ ਖੇੜੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪਡੋਰੀ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ ਵਿੱਚ ਵਿਕਾਸ ਦੀ ਲਹਿਰ ਚਲਾਈ ਜਾ ਰਹੀ ਹੈ ਅਤੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਅਧੂਰੇ ਪਏ ਵਿਕਾਸ ਕਾਰਜ ਜਲਦ ਨੇਪਰੇ ਚਾੜੇ ਜਾਣਗੇ ਅਤੇ ਸਰਕਾਰ ਵੱਲੋਂ ਪਿੰਡਾਂ ਦੀ ਤਰੱਕੀ ਲਈ ਕਿਸੇ ਕਿਸਮ ਦੀ ਕਮੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੀ ਵੱਧ ਕੰਮ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਚੁੱਕੇ ਹਨ | ਕਈ ਅਜਿਹੇ ਵਿਕਾਸ ਪ੍ਰੋਜੈਕਟ ਵੀ ਪੂਰੇ ਕੀਤੇ ਗਏ ਹਨ ਜਿਨ੍ਹਾਂ ਦਾ ਵਾਅਦਾ ਚੋਣਾਂ ਸਮੇਂ ਨਹੀਂ ਕੀਤਾ ਗਿਆ ਸੀ | ਇਸ ਮੌਕੇ ਇਸ ਮੌਕੇ ਆਪ ਦੇ ਸ਼ੇਰਪੁਰ ਤੋਂ ਮੁੱਖ ਬੁਲਾਰੇ ਚੇਤਨ ਰਿਸ਼ੀ, ਭਗਵਾਨਪੁਰਾ, ਨਛੱਤਰ ਸਿੰਘ ਖੇੜੀ, ਹਰਮੇਲ ਸਿੰਘ ਹੇਲੀ, ਬੋਬੀ ਚੀਮਾ ਸ਼ੇਰਪੁਰ, ਗੁਰਦੀਪ ਸਿੰਘ ਅਲੀਪੁਰ, ਸਮਸ਼ੇਰ ਸਿੰਘ ਬੋਪਾਰਾਏ ਗੋਬਿੰਦਪੁਰਾ, ਦਵਿੰਦਰ ਸਿੰਘ ਬੋਪਾਰਾਏ ਗੋਬਿੰਦਪੁਰਾ, ਰਣਜੀਤ ਸਿੰਘ ਕਾਲਾ ਬੂਲਾ, ਹੈਪੀ ਅÏਲਖ ਸ਼ੇਰਪੁਰ, ਦੀਪੀ ਗੁੰਮਟੀ, ਚਮਕੌਰ ਸਿੰਘ ਗਰੇਵਾਲ ਗ਼ਮਟੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ, ਪਾਰਟੀ ਆਗੂ ਅਤੇ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ |