09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਿਧਾਇਕ ਪੰਡੋਰੀ ਨੇ ਮਿਸ਼ਨ ਰੰਗਲਾ ਪੰਜਾਬ ਤਹਿਤ 10 ਪਿੰਡਾਂ ਨੂੰ ਲੱਖਾਂ ਦੀਆਂ ਗਰਾਂਟਾਂ ਦੇ ਮਨਜ਼ੂਰੀ ਪੱਤਰ ਸੌਂਪੇ <br/>

Ad Position 21
No active advertisement
ਅਜੀਤ ਡੈਸਕ 17-05-2026
ਸ਼ੇਰਪੁਰ, 16 ਮਈ (ਦਰਸ਼ਨ ਸਿੰਘ ਖੇੜੀ) – ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਲਕਾ ਮਹਿਲ ਕਲਾਂ ਦੇ ਅਧੀਨ ਬਲਾਕ ਸ਼ੇਰਪੁਰ ਦੇ 10 ਪਿੰਡਾਂ ਨੂੰ ਰੰਗਲਾ ਪੰਜਾਬ ਤਹਿਤ ਬਲਾਕ ਸ਼ੇਰਪੁਰ ਦਫ਼ਤਰ ਵਿਖੇ ਗਰਾਂਟਾਂ ਦੇ ਖੁੱਲੇ੍ਹ ਗੱਫਿਆਂ ਦੇ ਲੱਖਾਂ ਰੁਪਏ ਦੇ ਮਨਜ਼ੂਰੀ ਪੱਤਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੌਂਪੇ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਨੂੰ ਨਮੂਨੇ ਦਾ ਹਲਕਾ ਬਣਾਉਣਾ ਉਨ੍ਹਾਂ ਦਾ ਦਿ੍ੜ੍ਹ ਸੰਕਲਪ ਹੈ | ਵਿਧਾਇਕ ਪੰਡੋਰੀ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਰਾਹੀਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਇਆ | ਉਨ੍ਹਾਂ ਦੱਸਿਆ ਕਿ ਪਿੰਡ ਬੜੀ ਨੂੰ 4 ਲੱਖ, ਭਗਵਾਨਪੁਰਾ 2 ਲੱਖ, ਪੰਜਗਰਾਈਆਂ 5 ਲੱਖ, ਗੋਬਿੰਦਪੁਰਾ 6, ਘਨੌਰੀ ਖ਼ੁਰਦ 5 ਲੱਖ, ਹੇੜੀ ਕੇ 7 ਲੱਖ, ਈਨਾਬਾਜਵਾ 4 ਲੱਖ, ਖੇੜੀ ਕਲਾਂ 5 ਲੱਖ, ਸਲੇਮਪੁਰ 4 ਲੱਖ, ਰਾਮਨਗਰ ਛੰਨਾਂ 4 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਪਿੰਡਾਂ ਦੇ ਸਰਪੰਚਾਂ ਨੂੰ ਸੌਂਪੇ ਗਏ ਹਨ | ਇਸ ਮੌਕੇ ਖੇੜੀ ਕਲਾਂ ਪਿੰਡ ਦੇ ਪੰਚਾਇਤ ਮੈਂਬਰ ਹਰਮੇਲ ਸਿੰਘ ਹੇਲੀ ਨੇ ਅਧੂਰੇ ਪਏ ਛੱਪੜ ਦੇ ਵਿਕਾਸ ਕਾਰਜਾਂ ਲਈ ਗਰਾਂਟ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਪੇਸ਼ ਕੀਤੀ ਤਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਜਲਦ ਮੰਗ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ |ਇਸ ਮੌਕੇ ਨਛੱਤਰ ਸਿੰਘ ਆੜ੍ਹਤੀਆਂ ਖੇੜੀ ਕਲਾਂ, ਹਰਮੇਲ ਸਿੰਘ ਹੇਲੀ, ਜਗਰੂਪ ਸਿੰਘ ਪੰਚ, ਜਗਦੀਪ ਸਿੰਘ ਜੱਗੀ ਖੇੜੀ ਕਲਾਂ, ਮੁੱਖ ਬੁਲਾਰਾ ਆਪ ਚੇਤਨ ਰਿਸ਼ੀ ਭਗਵਾਨਪੁਰਾ, ਸਾਬਕਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ,ਚਰਨ ਸਿੰਘ ਖੇੜੀ, ਬਲਵਿੰਦਰ ਸਿੰਘ ਬਿੰਦਾ, ਸੋਮਾ ਸਿੰਘ ਈਨਾਬਾਜਵਾ, ਪ੍ਰਦੀਪ ਸਿੰਘ ੳਐਸਡੀ, ਬਿੰਦਰ ਸਿੰਘ ਪੀਏ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਹੈਪੀ ਅÏਲਖ, ਮਲਕੀਤ ਸਿੰਘ ਫੋਜ਼ੀ ਖੇੜੀ ਕਲਾਂ, ਬੋਬੀ ਚੀਮਾ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਵਿਖੇ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਲੁਧਿਆਣਾ ਵਿਖੇ ਜਾ ਰਹੇ ਇਕ ਟਰਾਲੇ ਦੇ ਡਰਾਈਵਰ ਦੀ ਖਨੌਰੀ ਵਿਖੇ ਪਹੁੰਚਣ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ <br/>
Ad Position 24