09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਹਿਰੂਨ ਨਿਸਾ ਥਿੰਦ (ਕੰਬੋਜ) ਨੇ 93.4 ਫ਼ੀਸਦੀ ਅੰਕ ਹਾਸਿਲ ਕਰ ਕੇ ਲੜਕੀਆਂ 'ਚੋਂ ਮਾਰੀ ਬਾਜ਼ੀ <br/>

Ad Position 21
No active advertisement
ਅਜੀਤ ਡੈਸਕ 17-05-2026
ਮਲੇਰਕੋਟਲਾ, 16 ਮਈ (ਅਜੀਤ ਬਿਊਰੋ) - 'ਦ ਟਾਊਨ ਸਕੂਲ ਮਲੇਰਕੋਟਲਾ ਦੇ ਸੀ.ਬੀ.ਐਸ.ਈ. ਬੋਰਡ ਦੇ ਬਾਰ੍ਹਵੀਂ ਸ਼੍ਰੇਣੀ ਦੇ ਆਏ ਨਤੀਜੇ 'ਚ ਅਦਾਰਾ ਅਜੀਤ ਅਖ਼ਬਾਰ ਦੇ ਮਲੇਰਕੋਟਲਾ ਤੋਂ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਥਿੰਦ (ਕੰਬੋਜ) ਦੀ ਹੋਣਹਾਰ ਬੇਟੀ ਮਹਿਰੂਨ ਨਿਸਾ ਥਿੰਦ (ਕੰਬੋਜ਼) ਨੇ 93.4 ਫ਼ੀਸਦੀ ਅੰਕ ਹਾਸਿਲ ਕਰ ਕੇ ਸਾਰੇ ਸਕੂਲ ਦੀਆਂ ਲੜਕੀਆਂ 'ਚੋਂ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਹਾਸਿਲ ਕਰ ਕੇ ਸਕੂਲ, ਅਧਿਆਪਕਾਂ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥਣ ਮਹਿਰੂਨ ਨਿਸਾ ਥਿੰਦ ਨੂੰ ਅਜੀਤ ਪ੍ਰਕਾਸ਼ਨ ਸਮੂਹ ਦੇ ਸੀਨੀਅਰ ਐਗਜ਼ੀਕਿਊਟਿਵ ਮੈਡਮ ਗੁਰਜੋਤ ਕੌਰ, ਅਦਾਰਾ ਅਜੀਤ ਦੇ ਸੰਗਰੂਰ ਤੋਂ ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਸਟਾਫ਼ ਰਿਪੋਰਟਰ ਸਤਪਾਲ ਸਤਿਅਮ, ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਮੀਤ ਸਿੰਘ, ਲਤੀਫ਼ ਅਹਿਮਦ ਥਿੰਦ ਆਈ.ਏ.ਐਸ, ਐਡਵੋਕੇਟ ਐਮ.ਏ. ਸ਼ਾਹ ਜੱਗਾ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੁਹੰਮਦ ਓਵੈਸ, ਪਿ੍ੰਸੀਪਲ ਮੁਜਾਹਿਦ ਹਸਨ, ਮਾਸਟਰ ਮੁਹੰਮਦ ਰਫ਼ੀਕ ਜੌੜਾ ਅਤੇ ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਨੇ ਦਿਲੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥਣ ਮਹਿਰੂਨ ਨਿਸਾ ਥਿੰਦ ਨੇ ਜਿੱਥੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਹੀ ਉਸ ਨੇ ਆਪਣੇ ਸਕੂਲ ਦਾ ਨਾਂਅ ਚਮਕਾਇਆ ਹੈ ਉੱਥੇ ਹੀ ਬੇਟੀ ਦੀ ਇਸ ਦੀ ਸ਼ਾਨਾਮੱਤੀ ਪ੍ਰਾਪਤੀ ਤੇ ਮੁਹੰਮਦ ਹਨੀਫ਼ ਥਿੰਦ ਦੀ ਇਸ ਹੋਣਹਾਰ ਬੇਟੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਉਨ੍ਹਾਂ ਦੇ ਘਰ ਤਾਂਤਾ ਲੱਗਿਆ ਹੋਇਆ ਹੈ | ਇਸ ਮੌਕੇ ਵਿਦਿਆਰਥਣ ਮਹਿਰੂਨ ਨਿਸਾ ਥਿੰਦ ਨੇ ਗੱਲਬਾਤ ਕਰਦਿਆਂ ਕਿਹਾ ਇਸ ਵੱਡੀ ਪ੍ਰਾਪਤੀ ਪਿੱਛੇ ਮੇਰੇ ਮਾਤਾ-ਪਿਤਾ ਦੀ ਬਹੁਤ ਵੱਡੀ ਭੂਮਿਕਾ ਹੈ, ਜਿਨ੍ਹਾਂ ਦੀ ਹੱਲਾਸ਼ੇਰੀ ਸਦਕਾ ਅੱਜ ਮੈਂ ਇਹ ਪੁਜ਼ੀਸ਼ਨ ਹਾਸਿਲ ਕਰਨ ਵਿਚ ਕਾਮਯਾਬ ਹੋਈ ਹਾਂ | ਉਨ੍ਹਾਂ ਇਸ ਸ਼ਾਨਦਾਰ ਪ੍ਰਾਪਤੀ ਲਈ ਸਮੂਹ ਸਕੂਲ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਕੇ ਉਹ ਆਪਣੇ ਅੰਦਰ ਸੰਜੋਏ ਹੋਏ ਆਈ.ਏ.ਐਸ ਅਧਿਕਾਰੀ ਬਣਨ ਦੇ ਸੁਪਨੇ ਨੂੰ ਸਾਕਾਰ ਕਰ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਇੰਜ: ਸ਼ਿਵ ਆਰੀਆ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਬਲਾਕ ਪਾਤੜਾਂ ਦੀ ਮੀਟਿੰਗ ਪਿੰਡ ਤੇਈਪੁਰ ਵਿਖੇ ਹੋਈ <br/>
Ad Position 24