ਸੰਗਰੂਰ, 16 ਮਈ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਪਟਿਆਲਾ ਰੋਡ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਦੇ ਚੇਅਰਮੈਨ ਇੰਜੀ, ਸ਼ਿਵ ਆਰੀਆ ਨੂੰ ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਨ 'ਤੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇੰਜ: ਆਰੀਆ ਨੇ ਦੱਸਿਆ ਕਿ ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਵਿਦਿਆਰਥੀਆਂ ਦੇ ਹਿਤਾਂ ਲਈ ਸਰਗਰਮ ਰਹੇਗੀ | ਉਨ੍ਹਾਂ ਦੱਸਿਆ ਕਿ ਨਰਸਿੰਗ ਇੰਸਟੀਚਿਊਟਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਹੱਲ ਸਮੇਂ ਸਮੇਂ ਸਿਰ ਯਤਨ ਹੁੰਦੇ ਰਹਿਣਗੇ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰਜ਼ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਇੰਜ: ਸ਼ਿਵ ਆਰੀਆ ਨੂੰ ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ੍ਰੀ ਸ਼ਿਵ ਆਰੀਆ ਕੈਬਿ੍ਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਵੀ ਹਨ ਅਤੇ ਨੈਸ਼ਨਲ ਨਰਸਿੰਗ ਇੰਸਟੀਚਿਊਟ ਦੇ ਚੇਅਰਮੈਨ ਹਨ ਜਿਨ੍ਹਾਂ ਨੇ ਸਿੱਖਿਆ ਅਤੇ ਨਰਸਿੰਗ ਦੇ ਖੇਤਰ ਵਿੱਚ ਦੇਸ਼ ਵਿਦੇਸ਼ਾਂ ਵਿੱਚ ਆਪਣੇ ਜ਼ਿਲ੍ਹਾ ਸੰਗਰੂਰ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਸਮਾਜ ਸੇਵੀ ਸ੍ਰੀ ਏ.ਪੀ ਸਿੰਘ ਬਾਬਾ ਨੂੰ ਪੋਸਟਲ ਪੈਨਸ਼ਨਰਜ਼ ਐਸੋਸੀਏਸ਼ਨ ਦਾ ਕੌਮੀ ਸਕੱਤਰ ਚੁਣੇ ਜਾਣ 'ਤੇ ਵੀ ਵਧਾਈ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਪ੍ਰੋ. ਨਰਵਿੰਦਰ ਕੌਸਲ, ਸਮਾਜ ਸੇਵੀ ਏ.ਪੀ. ਸਿੰਘ ਬਾਬਾ, ਇੰਜੀ. ਪ੍ਰਵੀਨ ਬਾਂਸਲ, ਜਗਜੀਤ ਸਿੰਘ ਜੱਸਲ, ਸੁਰਜੀਤ ਸਿੰਘ ਈ.ਓ, ਮੀਤ ਸਕਰੌਦੀ, ਪਵਨ ਬਾਂਸਲ, ਬਲਵੰਤ ਸਿੰਘ ਜੋਗਾ, ਮੁਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਤੇਜਿੰਦਰ ਸਿੰਘ ਵਿੱਕੀ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਅਨੂਪ ਸਿੰਘ ਵਿਰਕ, ਕਸਤੂਰੀ ਲਾਲ, ਮਹੇਸ਼ ਜੌਹਰ, ਗਿਰਧਾਰੀ ਲਾਲ, ਰਾਜ ਕੁਮਾਰ ਬਾਂਸਲ, ਅਵਿਨਾਸ਼ ਸ਼ਰਮਾ, ਕੁਲਵੰਤ ਰਾਏ ਬਾਂਸਲ, ਕਰਨੈਲ ਸਿੰਘ ਸੇਖੋਂ, ਮਹੇਸ਼ ਜੌਹਰ, ਰਘੂਨਾਥ ਸ਼ਰਮਾ, ਗਿਰਦਾਰੀ ਲਾਲ, ਕਿਸ਼ੌਰੀ ਲਾਲ, ਕੁਲਵੰਤ ਰਾਏ ਬਾਂਸਲ, ਹਰਬੰਸ ਲਾਲ ਗਰਗ, ਦਵਿੰਦਰ ਗੁਪਤਾ, ਦਰਸ਼ਨ ਸਿੰਘ ਬਲਿੰਗ, ਸੁਰਿੰਦਰਪਾਲ ਸਿੰਘ ਸਿਦਕੀ, ਕਾਮਰੇਡ ਚਮਕੌਰ ਸਿੰਘ, ਸਤਨਾਮ ਸਿੰਘ ਦਮਦਮੀ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |