10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਤਰਕਸ਼ੀਲ ਵੈਨ ਇਲਾਕੇ 'ਚ ਪਹੁੰਚੀ

Ad Position 21
No active advertisement
ਅਜੀਤ ਡੈਸਕ 17-05-2026
ਲੌਂਗੋਵਾਲ, 16 ਮਈ (ਵਿਨੋਦ, ਖੰਨਾ) - ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਲੌਂਗੋਵਾਲ ਵੱਲੋਂ ਸੀਨੀਅਰ ਆਗੂ ਜੁਝਾਰ ਸਿੰਘ ਲੌਂਗੋਵਾਲ ਅਤੇ ਬਲਬੀਰ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਤਰਕਸ਼ੀਲ ਸਾਹਿਤ ਵੈਨ ਵੱਖ-ਵੱਖ ਸਕੂਲਾਂ, ਸੱਥਾਂ, ਗਲੀਆਂ, ਮੁਹੱਲਿਆਂ, ਸਾਂਝੀਆਂ ਥਾਵਾਂ ਵਿੱਚ ਪਹੁੰਚੀ | ਵੈਨ ਵਿਭਾਗ ਦੇ ਕਰਤਾ ਧਰਤਾ ਜਸਵੀਰ ਸੋਨੀ ਨੇ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾਈਆਂ | ਇਸ ਫੇਰੀ ਵਿਚ ਸਰਕਾਰੀ ਹਾਈ ਸਕੂਲ, ਤਕੀਪੁਰ, ਢੱਡਰੀਆਂ, ਅਸ਼ੀਰਵਾਦ ਡੇ ਬੋਰਡਿੰਗ ਪਬਲਿਕ ਸਕੂਲ, ਝਾੜੋਂ, ਜਥੇਦਾਰ ਕੌਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨਮੋਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਡਬਰ ਵਿਖੇ ਸੂਬਾ ਆਗੂਆਂ ਜੁਝਾਰ ਲੌਂਗੋਵਾਲ, ਬਲਵੀਰ ਲੌਂਗੋਵਾਲ ਆਗੂਆਂ ਨੇ ਵਿਗਿਆਨਕ ਅਤੇ ਤਰਕਸ਼ੀਲ ਵਿਚਾਰਧਾਰਾ ਦੀ ਮਹੱਤਤਾ ਵੇਲਾ ਵਿਹਾ ਚੁੱਕੀਆਂ ਰੂੜ੍ਹੀਵਾਦੀ ਰਸਮਾਂ ਅਤੇ ਕਿਸਮਤ ਵਾਦੀ ਫ਼ਲਸਫ਼ੇ ਨੂੰ ਦੂਰ ਵਗਾਹ ਕੇ ਮਾਰਨ ਲਈ ਪੇ੍ਰਰਿਆ | ਵੱਖ-ਵੱਖ ਥਾਵਾਂ 'ਤੇ ਤਕੀਪੁਰ ਤੋਂ ਸ਼ਰਨਜੀਤ ਕੌਰ ਹੈੱਡ ਮਿਸਟਰੈੱਸ ਅਤੇ ਮਾ. ਚੰਦਰ ਸ਼ੇਖਰ, ਢੱਡਰੀਆਂ ਤੋਂ ਬੂਟਾ ਖਾਂ ਇੰਚਾਰਜ ਅਤੇ ਅਨਿਲ ਸ਼ਰਮਾ, ਝਾੜੋਂ ਤੋਂ ਪਿ੍ੰਸੀਪਲ ਜਗਸੀਰ ਸਿੰਘ ਝਾੜੋਂ, ਨਮੋਲ ਤੋਂ ਮਾ. ਅਮਨਪ੍ਰੀਤ ਸਿੰਘ ਉੱਪਲੀ ਇੰਚਾਰਜ, ਬਡਬਰ ਤੋ ਲੈਕ. ਸੁਨੀਲ ਕੁਮਾਰ ਸੱਗੀ, ਪਰਮਜੀਤ ਕੌਰ ਡੀ. ਪੀ. ਈ., ਮਾ. ਅਵਨੀਸ਼ ਕੁਮਾਰ ਅਧਿਆਪਕਾਂ ਨੇ ਤਰਕਸ਼ੀਲ ਟੀਮ ਦਾ ਸਵਾਗਤ ਕੀਤਾ | ਜਸਵੀਰ ਸੋਨੀ ਵੱਲੋਂ ਜਾਦੂ ਦੀਆ ਆਈਟਮਾਂ ਪੇਸ਼ ਕੀਤੀਆਂ ਅਤੇ ਇਸ ਪਿੱਛੇ ਛੁਪੇ ਹੋਏ ਵਿਗਿਆਨਕ ਨਿਯਮਾਂ ਦੀ ਵਿਆਖਿਆ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਰਟੀਫਿਕੇਟ ਅੱਪਡੇਟ ਨਾ ਹੋਣ ਦਾ ਬਹਾਨਾ ਲਾ ਕੇ ਪੈਨਸ਼ਨਾਂ ਰੋਕਣੀਆਂ ਨਿੰਦਣਯੋਗ - ਜੈਦੇਵ ਸਰਮਾ ਅਗਲੀ ਖ਼ਬਰ ਚਾਰਟਡ ਅਕਾਊਂਟੈਂਟ ਬਣਨਾ ਚਾਹੁੰਦੀ ਹੈ ਜਸਕਰਨਪ੍ਰੀਤ ਕੌਰ
Ad Position 24