10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਚਾਰਟਡ ਅਕਾਊਂਟੈਂਟ ਬਣਨਾ ਚਾਹੁੰਦੀ ਹੈ ਜਸਕਰਨਪ੍ਰੀਤ ਕੌਰ

Ad Position 21
No active advertisement
ਅਜੀਤ ਡੈਸਕ 17-05-2026
ਸੰਗਰੂਰ, 16 ਮਈ (ਧੀਰਜ ਪਸੋਰੀਆ) - ਸੀਬੀਐਸਈ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿਚ ਕਮਰਸ ਗਰੁੱਪ ਵਿਚੋਂ 97.20 % ਅੰਕ ਪ੍ਰਾਪਤ ਕਰ ਕੇ ਫੌਰਚੂਨ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਅਕੋਈ ਸੰਗਰੂਰ (ਕਮਰਸ ਗਰੁੱਪ) ਵਿੱਚੋਂ ਅੱਵਲ ਰਹਿਣ ਵਾਲੀ ਸੰਗਰੂਰ ਦੀ ਜਸਕਰਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਅਕਾਊਾਟਸ ਦੀ ਪੜ੍ਹਾਈ ਕਰਕੇ ਇੱਕ ਸਫਲ ਚਾਰਟਡ ਅਕਾਊਾਟੈਂਟ ਬਣਨਾ ਚਾਹੁੰਦੀ ਹੈ | ਭਾਰਤੀ ਫੌਜ ਵਿੱਚੋਂ ਸੇਵਾ ਮੁਕਤ ਹੋਏ ਨਾਇਕ ਜੁਗਰਾਜ ਸਿੰਘ ਅਤੇ ਮਨਜੀਤ ਕੌਰ ਦੀ ਬੇਟੀ ਜਸਕਰਨਪ੍ਰੀਤ ਕੌਰ ਆਪਣੀ ਇਸ ਸਫਲਤਾ ਪਿੱਛੇ ਸਖਤ ਮਿਹਨਤ ਦੇ ਨਾਲ ਨਾਲ ਆਪਣੇ ਪਿਤਾ ਅਤੇ ਮਾਤਾ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਨੂੰ ਦੱਸਦੀ ਹੈ | ਉਹਨਾਂ ਦੱਸਿਆ ਕਿ ਸਕੂਲ ਦੇ ਚੇਅਰਮੈਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ, ਡਾਇਰੈਕਟਰ ਸ਼੍ਰੀ ਐਮਐਸ ਬਖਤਾਵਰ, ਪਿ੍ੰਸੀਪਲ ਰਾਜਵੀਰ ਕੌਰ ਅਤੇ ਅਧਿਆਪਕ ਵੀ ਉਸ ਨੂੰ ਸਖਤ ਮਿਹਨਤ ਲਈ ਹਮੇਸ਼ਾ ਹੱਲਾਸ਼ੇਰੀ ਦਿੰਦੇ ਰਹਿੰਦੇ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਵੈਨ ਇਲਾਕੇ 'ਚ ਪਹੁੰਚੀ ਅਗਲੀ ਖ਼ਬਰ ਗਿ. ਸਤਨਾਮ ਸਿੰਘ ਦੇ ਦਿਹਾਂਤ 'ਤੇ ਗਗਨਦੀਪ ਕੌਰ ਢੀਂਡਸਾ ਵਲੋਂ ਦੁੱਖ ਸਾਂਝਾ
Ad Position 24