ਛਾਜਲੀ, 16 ਮਈ (ਅਜਾਇਬ ਸਿੰਘ ਨੀਲੋਵਾਲ) - ਪਿਛਲੇ ਦਿਨੀਂ ਪਿੰਡ ਛਾਜਲਾ ਦੇ ਅਗਾਂਹਵਧੂ ਕਿਸਾਨ ਗਿਆਨੀ ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ, ਜੋ ਕਿ ਇੱਕ ਹਾਦਸੇ ਦੌਰਾਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦੇ ਪਰਿਵਾਰ ਨਾਲ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦੀ ਸੁਪਤਨੀ ਗਗਨਦੀਪ ਕੌਰ ਢੀਂਡਸਾ ਨੇ ਦੁੱਖ ਸਾਂਝਾ ਕੀਤਾ | ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗਿਆਨੀ ਸਤਨਾਮ ਸਿੰਘ ਇੱਕ ਮਿਹਨਤੀ, ਮਿਲਣਸਾਰ ਅਤੇ ਸਮਾਜ ਸੇਵੀ ਵਿਅਕਤੀ ਸਨ, ਜਿਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ | ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਦੇਵੇ | ਇਸ ਮੌਕੇ ਮਾਸਟਰ ਰਣਜੀਤ ਸਿੰਘ ਛਾਜਲਾ ਜਥੇਬੰਦਕ ਸਕੱਤਰ, ਮੈਡਮ ਸੁਨੀਤਾ ਸ਼ਰਮਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ ਖਾਲਸਾ, ਮੇਵਾ ਸਿੰਘ, ਜਵਾਲਾ ਸਿੰਘ, ਪਾਲਾ ਸਿੰਘ, ਕਰਮਜੀਤ ਕੌਰ ਸਰਪੰਚ, ਵਰਿੰਦਰ ਕੌਰ, ਲਲਿਤ ਕੁਮਾਰ, ਵਰਿੰਦਰ ਪਾਲ ਸਿੰਘ ਟੀਟੂ, ਹਰਪ੍ਰੀਤ ਢੀਂਡਸਾ, ਦਲਵਾਰਾ ਸਿੰਘ ਆਦਿ ਹਾਜ਼ਰ ਸਨ |