11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਧਿਆਪਕ ਦਲ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 17-05-2026
ਧੂਰੀ, 16 ਮਈ (ਲਖਵੀਰ ਸਿੰਘ ਧਾਂਦਰਾ) - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਅਧਿਆਪਕ ਦਲ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਲਈ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਕਨਵੀਨਰ ਸ. ਬਾਜ ਸਿੰਘ ਖਹਿਰਾ ਅਤੇ ਸਰਪ੍ਰਸਤ ਸ. ਹਰਦੇਵ ਸਿੰਘ ਜਵੰਧਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੀ ਸ਼ੁਰੂਆਤ ਦੌਰਾਨ ਮੌਜੂਦਾ ਜ਼ਿਲ੍ਹਾ ਪ੍ਰਧਾਨ ਸ.ਅਵਤਾਰ ਸਿੰਘ ਢਢੋਗਲ ਵਲੋਂ ਆਪਣੇ ਕਾਰਜਕਾਲ ਦੌਰਾਨ ਜਥੇਬੰਦੀ ਵੱਲੋਂ ਅਧਿਆਪਕ ਹੱਕਾਂ ਲਈ ਕੀਤੇ ਗਏ ਕਾਰਜਾਂ, ਸੰਘਰਸ਼ਾਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੀਆਂ ਮਜਬੂਰੀਆਂ ਦਾ ਹਵਾਲਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਜ਼ਿਲ੍ਹਾ ਕਾਰਜਕਾਰਨੀ ਭੰਗ ਕਰਨ ਦਾ ਐਲਾਨ ਵੀ ਕੀਤਾ | ਇਸ ਉਪਰੰਤ ਜਥੇਬੰਦੀ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ ਨੇ ਅਧਿਆਪਕ ਦਲ ਪੰਜਾਬ ਦੇ ਇਤਿਹਾਸਕ ਪਿਛੋਕੜ, ਅਧਿਆਪਕ ਸੰਘਰਸ਼ਾਂ ਅਤੇ ਮੌਜੂਦਾ ਸਮੇਂ ਵਿੱਚ ਅਧਿਆਪਕ ਵਰਗ ਸਾਹਮਣੇ ਖੜ੍ਹੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਜਥੇਬੰਦੀ ਦੇ ਕਨਵੀਨਰ ਬਾਜ ਸਿੰਘ ਖਹਿਰਾ ਨੇ ਪੰਜਾਬ ਪੱਧਰ 'ਤੇ ਜਥੇਬੰਦੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਅਧਿਆਪਕ ਹਿੱਤਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਨਵੇਂ ਜ਼ਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਸਰਬਸੰਮਤੀ ਨਾਲ ਸ. ਨਰਪਿੰਦਰ ਸਿੰਘ ਖਹਿਰਾ (ਲੈਕਚਰਾਰ) ਨੂੰ ਜ਼ਿਲ੍ਹਾ ਪ੍ਰਧਾਨ ਅਤੇ ਸ. ਲਖਬੀਰ ਸਿੰਘ (ਸੈਂਟਰ ਹੈਡ ਟੀਚਰ) ਨੂੰ ਜਨਰਲ ਸਕੱਤਰ ਚੁਣਿਆ ਗਿਆ | ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ. ਗੁਰਸਿਮਰਤ ਸਿੰਘ ਜਖੇਪਲ, ਸ. ਇੰਦਰਪਾਲ ਸਿੰਘ (ਸਾਬਕਾ ਜਨਰਲ ਸਕੱਤਰ), ਸ. ਅਮਰੀਕ ਸਿੰਘ ਤੂਫਾਨ, ਸ. ਦਲਵਿੰਦਰ ਸਿੰਘ ਸ਼ੇਰਪੁਰ, ਸ. ਤਰਸੇਮ ਸਿੰਘ ਢਢੋਗਲ, ਸ. ਦਰਸ਼ਨ ਸਿੰਘ ਖਟੜਾ, ਸ. ਤੇਜਵਿੰਦਰ ਸਿੰਘ ਬਿੱਟੂ, ਸ. ਗੁਰਤੇਜ ਸਿੰਘ ਡੀ.ਪੀ.ਈ., ਸ. ਜੀਵਨ ਸਿੰਘ ਲੈਕਚਰਾਰ, ਸ਼੍ਰੀ ਗੀਤ ਕੁਮਾਰ, ਸ਼੍ਰੀ ਪਵਨ ਕੁਮਾਰ ਬਤਰਾ, ਸ਼੍ਰੀ ਰਕੇਸ਼ ਕੁਮਾਰ ਗਰਗ ਲੈਕਚਰਾਰ, ਸ.ਜਗਤਾਰ ਸਿੰਘ, ਸ਼੍ਰੀ ਰਜੇਸ਼ ਕੁਮਾਰ, ਸ.ਜਸਵਿੰਦਰ ਸਿੰਘ, ਸ.ਕਰਮਜੀਤ ਸਿੰਘ ਦੁਗਨੀ ਅਤੇ ਸ.ਬਲਜੀਤ ਸਿੰਘ ਬਨਭੌਰੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਵਿੱਚ ਹੋਣ ਵਾਲੀ ਟੀ.ਬੀ. ਦੀ ਬਿਮਾਰੀ ਸੰਬੰਧੀ ਕਰਵਾਈ ਟਰੇਨਿੰਗ <br/> ਅਗਲੀ ਖ਼ਬਰ ਅਕਾਲ ਡਿਗਰੀ ਕਾਲਜ ਵਿਖੇ ਬੀ.ਐਸ.ਸੀ. ਐਗਰੀਕਲਚਰ (ਆਨਰਜ਼) 'ਚ ਦਾਖ਼ਲੇ ਸ਼ੁਰੂ
Ad Position 24