11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੁਨਾਮ ਰੋਡ ਸਥਿਤ ਫੋਕਲ ਪੁਆਇੰਟ ਨੇੜੇ ਵਧੀਆਂ ਅਪਰਾਧਿਕ ਵਾਰਦਾਤਾਂ ਕਾਰਨ ਵਪਾਰੀ ਚਿੰਤਤ- ਅਮਨ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 17-05-2026
ਸੰਗਰੂਰ, 16 ਮਈ (ਦਮਨਜੀਤ ਸਿੰਘ)-ਸੁਨਾਮ ਰੋਡ ਸਥਿਤ ਫੋਕਲ ਪੁਆਇੰਟ ਨੇੜੇ ਵੱਧ ਰਹੀਆਂ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਕਾਰਨ ਬੀਤੇ ਦਿਨੀਂ ਇੱਕ ਫ਼ੈਕਟਰੀ ਮੁਲਾਜ਼ਮ ਉੱਪਰ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਮੁਲਾਜ਼ਮ ਦੇ ਕਈ ਸੱਟਾਂ ਵੱਜੀਆਂ | ਇਸ ਮਾਮਲੇ ਨੂੰ ਦੇਖਦੇ ਹੋਏ ਸੰਗਰੂਰ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਨੇ ਤਤਕਾਲ ਇਕ ਮੀਟਿੰਗ ਚੈਂਬਰ ਭਵਨ ਵਿਚ ਇੰਸਪੈਕਟਰ ਸੁਖਦੀਪ ਸਿੰਘ ਐਸ.ਐਚ.ਓ. ਸਿਟੀ-1 ਨਾਲ ਕੀਤੀ | ਸ੍ਰੀ ਜ਼ਖਮੀ ਵਲੋਂ ਕਿਹਾ ਕੀ ਪੰਜਾਬ ਵਿਚ ਪਹਿਲਾ ਹੀ ਇੰਡਸਟਰੀ ਕਾਲੇ ਦੌਰ ਵਿਚ ਗੁਜ਼ਰ ਰਹੀ ਹੈ ਅਤੇ ਆਏ ਦਿਨ ਫੋਕਲ ਪੁਆਇੰਟ 'ਚ ਹੋ ਰਹੀਆਂ ਲੁੱਟ-ਖੋਹ ਦੀਆ ਵਾਰਦਾਤਾਂ ਨਾਲ ਫ਼ੈਕਟਰੀ ਮਾਲਕ ਅਤੇ ਮੁਲਾਜ਼ਮਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਡਰ ਤੇ ਅਸੁਰੱਖਿਅਤ ਮਾਹੌਲ ਨੂੰ ਦੇਖਦੇ ਹੋਏ ਲੇਬਰ ਹੁਣ ਪੰਜਾਬ ਵੱਲ ਮੰੂਹ ਨਹੀ ਕਰ ਰਹੀ, ਜਿਸ ਕਰ ਕੇ ਵਪਾਰੀ ਅਤੇ ਲੇਬਰ ਪੰਜਾਬ ਵਿਚੋਂ ਪਲਾਇਨ ਕਰਨ ਨੂੰ ਮਜਬੂਰ ਹੋ ਰਹੇ ਹਨ | ਸ੍ਰੀ ਜ਼ਖਮੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਵਪਾਰੀ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇ ਤਾਂ ਜੋ ਵਪਾਰੀ ਨਿਡਰ ਹੋ ਕੇ ਆਪਣਾ ਵਪਾਰ ਕਰ ਸਕਣ | ਸਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਚ.ਓ. ਸੁਖਦੀਪ ਸਿੰਘ ਵਲੋਂ ਭਰੋਸਾ ਦਿੱਤਾ ਗਿਆ ਕੀ ਅਸਮਾਜਿਕ ਤੱਤਵਾ ਨੂੰ ਬਹੁਤ ਹੀ ਜਲਦ ਨੱਥ ਪਾ ਦਿੱਤੀ ਜਾਵੇਗੀ ਅਤੇ ਫੋਕਲ ਪੁਆਇੰਟ ਤੇ ਸੁਨਾਮ ਰੋਡ ਉੱਤੇ ਕੈਮਰੇ ਲਗਾਏ ਜਾਣਗੇ ਅਤੇ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਜਾਵੇਗੀ | ਇਸ ਮੌਕੇ ਐਸੋਸੀਏਸ਼ਨ ਨੇ ਫ਼ੈਕਟਰੀ ਮਾਲਕਾਂ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਫ਼ੈਸਲਾ ਲਿੱਤਾ ਕਿ ਫੋਕਲ ਪੁਆਇੰਟ ਦੇ ਮੋੜ ਉੱਤੇ ਗੇਟ ਲਗਵਾਇਆ ਜਾਵੇਗਾ ਅਤੇ ਦੋ ਤੋਂ ਚਾਰ ਸਿਕਿਓਰਟੀ ਗਾਡਰ ਤਾਇਨਾਤ ਕੀਤੇ ਜਾਣਗੇ ਅਤੇ ਫੋਕਲ ਪੁਆਇੰਟ ਦੀ ਸਫ਼ਾਈ ਵੀ ਕਰਵਾਈ ਜਾਵੇਗੀ | ਇਸ ਮੌਕੇ ਚੇਅਰਮੈਨ ਗੋਰਾ ਲਾਲ, ਪੈਟਰਨ ਐੱਮ.ਪੀ. ਸਿੰਘ, ਪ੍ਰਧਾਨ ਯਸ਼ਪਾਲ ਛਾਬੜਾ, ਸੈਕਟਰੀ ਹਰੀਓਮ ਜਿੰਦਲ, ਕੈਸ਼ੀਅਰ ਯੋਗੇਸ਼ ਸ਼ਰਮਾਂ, ਸੇਵਕ ਜਿੰਦਲ, ਵਿਸ਼ਾਲ ਗਰਗ ਵਿਸ਼ੂ, ਰਾਜੀਵ ਕੌਸ਼ਲ, ਨਵਦੀਪ ਗਰਗ, ਕੁਸਮ ਡਾਂਗ, ਵਿਨੀਤ, ਅੰਕੁਰ ਗਰਗ, ਰਾਜ ਕਮੁਾਰ, ਕਮਲ ਨਾਗਪਾਲ ਤੇ ਹੋਰ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਟੱਲੇਵਾਲ ਵਿਖੇ ਪੀ. ਏ. ਯੂ ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਵਿਧਾਇਕਾ ਭਰਾਜ ਨੇ ਵੱਖ-ਵੱਖ ਪਿੰਡਾਂ ਨੂੰ ਕਰੀਬ ਢਾਈ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਸੌਂਪੇ <br/>
Ad Position 24