ਸੰਗਰੂਰ, 16 ਮਈ (ਧੀਰਜ ਪਸੋਰੀਆ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜਿਕ, ਧਾਰਮਿਕ, ਖੇਡ ਅਤੇ ਲੋਕ ਭਲਾਈ ਕਾਰਜਾਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸੇ ਤਹਿਤ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੀਬ 2.50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਸੌਂਪੇ ਹਨ | ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਪਿੰਡਾਂ ਦੇ ਲੋਕਾਂ ਦੀਆਂ ਮੰਗਾਂ ਅਤੇ ਲੋੜਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਹੁਣ ਉਨ੍ਹਾਂ ਮੰਗਾਂ ਨੂੰ ਪੂਰਾ ਕਰਦਿਆਂ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਹਰ ਪਿੰਡ ਸ਼ਹਿਰ ਦੇ ਵਿਕਾਸ ਲਈ ਵਚਨਬੱਧ ਹੈ | ਪਿੰਡਾਂ ਵਿੱਚ ਲਗਾਤਾਰ ਖੇਡ ਮੈਦਾਨ ਬਣਾਏ ਜਾ ਰਹੇ ਹਨ | ਸਿਹਤ ਸੇਵਾਵਾਂ ਅਤੇ ਸਕੂਲੀ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆ ਰਹੀਆਂ ਹਨ | ਜਿਨ੍ਹਾਂ ਪਿੰਡਾਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਉਨ੍ਹਾਂ ਵਿੱਚ ਬੰਗਾਵਾਲੀ, ਅਕੋਈ ਸਾਹਿਬ, ਲੱਡੀ, ਗੰਗਾ ਸਿੰਘ ਵਾਲਾ, ਨਾਨਕਪੁਰਾ, ਬਾਲੀਆਂ, ਘਾਬਦਾਂ, ਕਲੌਦੀ, ਭਗਵਾਨਪੁਰਾ, ਫ਼ਤਿਹਗੜ੍ਹ ਭਾਦਸੋਂ, ਘਰਾਚੋਂ, ਜੌਲੀਆਂ, ਕਾਕੜਾ, ਕਾਲਾਝਾੜ, ਮਾਝਾ, ਮਹਿਸਮਪੁਰ, ਨੱਕਟੇ, ਥੰਮਣ ਸਿੰਘ ਵਾਲਾ, ਸ਼ਾਹਪੁਰ, ਭੱਟੀਵਾਲ ਕਲਾਂ, ਬਖੋਪੀਰ, ਬਖਤੜਾ, ਬਖਤੜੀ, ਬਾਸੀਅਰਖ, ਬਟੜਿਆਣਾ, ਭੜੋ, ਬੀਬੜ ਡੇਹਲੋਵਾਲਾ ਅਤੇ ਹੋਰ ਕਈ ਪਿੰਡ ਸ਼ਾਮਿਲ ਹਨ | ਇਸ ਮੌਕੇ ਰੁਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਕਰਮਜੀਤ ਕੌਰ ਸਰਪੰਚ ਪਿੰਡ ਅਕੋਈ, ਗੁਰਪਿਆਰ ਸਿੰਘ ਅਕੋਈ ਬਲਾਕ ਪ੍ਰਧਾਨ, ਰੁਪਿੰਦਰ ਸਿੰਘ, ਅਮਰਨਾਥ, ਹਰਜਿੰਦਰ ਸਿੰਘ ਸਾਰੋ, ਜੱਗੂ ਸਾਰੋ, ਮਨਦੀਪ ਸਿੰਘ ਰੂਪਾਹੇੜੀ, ਬਲਵੀਰ ਸਿੰਘ ਸੈਣੀ, ਗੁਰਦੀਪ ਸਿੰਘ ਸਰਪੰਚ ਨਾਨਕਪੁਰਾ, ਸੁਖਦੇਵ ਸਿੰਘ,ਗੁਰਦੀਪ ਸਿੰਘ ਸਰਪੰਚ ਭਗਵਾਨਪੁਰਾ, ਦੀਪ ਪੰਨਵਾ, ਮਹੇਸ਼ਇੰਦਰ ਲੱਡੀ, ਰਣਜੀਤ ਸਿੰਘ ਸਰਪੰਚ ਕਲੌਦੀ, ਰੁਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਸਰਪੰਚ ਪਿੰਡ ਘਾਬਦਾਂ ਅਤੇ ਕਈ ਹੋਰ ਪਿੰਡਾਂ ਦੇ ਪੰਚ ਸਰਪੰਚ ਮੌਜੂਦ ਸਨ |