20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅੱਤਵਾਦ ਵਿਰੋਧੀ ਦਿਵਸ 'ਤੇ ਲੇਖ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 22-05-2026
ਸੁਨਾਮ ਊਧਮ ਸਿੰਘ ਵਾਲਾ, 21 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸ਼ਹੀਦ ਊਧਮ ਸਰਕਾਰੀ ਕਾਲਜ ਸੁਨਾਮ ਵਿਖੇ 'ਪਿੰ੍ਰਸੀਪਲ ਸ਼ਾਮ ਸੁੰਦਰ ਸ਼ਰਮਾ' ਦੀ ਅਗਵਾਈ ਵਿਚ ਐਨ.ਐਸ.ਐਸ ਵਿਭਾਗ ਵਲੋਂ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ | ਇਸ ਮੌਕੇ ਵਲੰਟੀਅਰ ਨੇ ਅੱਤਵਾਦ ਦੇ ਵਿਰੋਧ ਵਿਚ ਆਪਣੇ ਆਪਣੇ ਵਿਚਾਰ ਪੇਸ਼ ਕੀਤੇ | ਵਾਈਸ ਪਿ੍ੰਸੀਪਲ ਡਾ. ਅਚਲਾ ਨੇ ਕਿਹਾ ਕਿ ਅੱਤਵਾਦ, ਦੇਸ਼ ਲਈ ਸਰਾਪ ਹੈ ਅਤੇ ਇਹ ਸਰਾਪ ਨਾ ਸਿਰਫ਼ ਭਾਰਤ ਬਲਕਿ ਪੂਰੇ ਵਿਸ਼ਵ ਲਈ ਖ਼ਤਰਾ ਹੈ | ਵਲੰਟੀਅਰਜ਼ ਨੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਗੁਰਪ੍ਰੀਤ ਸਿੰਘ, ਡਾ. ਮਨੀਤਾ ਜੋਸ਼ੀ, ਪ੍ਰੋ. ਕਾਲਾ ਸਿੰਘ, ਡਾ. ਮਨਪ੍ਰੀਤ ਹਾਂਡਾ ਦੇ ਦਿਸ਼ਾ ਨਿਰਦੇਸ਼ ਤਹਿਤ ਹੱਥਾਂ ਵਿਚ ਅੱਤਵਾਦ ਦੇ ਵਿਰੋਧ ਵਿੱਚ ਬੈਨਰ ਫੜ ਕੇ ਰੈਲੀ ਕੱਢੀ | ਆਿਖ਼ਰ 'ਚ ਪੋ੍ਰਗਰਾਮ ਵਿੱਚ ਅੱਤਵਾਦ ਸੰਬੰਧੀ ਕਰਵਾਏ ਲੇਖ ਮੁਕਾਬਲਿਆਂ 'ਚ ਜੇਤੂ ਵਲੰਟੀਅਰਜ਼ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਪਰਮਿੰਦਰ ਕੌਰ ਅਤੇ ਡਾ. ਕੁਲਦੀਪ ਸਿੰਘ ਬਾਹੀਆ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ 33 ਪੁਲਿਸ ਅਧਿਕਾਰੀਆਂ ਨੂੰ ਵਧੀਆ ਕਾਰਗੁਜ਼ਾਰੀ ਲਈ ਮਿਲੀ ਡੀ.ਜੀ.ਪੀ ਡਿਸਕ ਅਗਲੀ ਖ਼ਬਰ ਦੂਹਰੀਆਂ-ਤੀਹਰੀਆਂ ਡਿਊਟੀਆਂ ਲਾਉਣ ਦੇ ਵਿਰੁੱਧ ਅਧਿਆਪਕਾਂ ਨੇ ਦਿੱਤਾ ਧਰਨਾ
Ad Position 24