20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਆਈ.ਟੀ.ਆਈ. ਮਲੇਰਕੋਟਲਾ ਦੇ ਵਿਦਿਆਰਥੀਆਂ ਨੇ ਸੂਬਾ ਪੱਧਰੀ ਮੁਕਾਬਲਿਆਂ 'ਚ ਮਾਰੀ ਬਾਜ਼ੀ <br/>

Ad Position 21
No active advertisement
ਅਜੀਤ ਡੈਸਕ 22-05-2026
ਮਲੇਰਕੋਟਲਾ, 21 ਮਈ (ਮੁਹੰਮਦ ਹਨੀਫ਼ ਥਿੰਦ) - ਸਰਕਾਰੀ ਆਈ.ਟੀ.ਆਈ. ਨਾਭਾ ਰੋਡ ਮਲੇਰਕੋਟਲਾ ਵਿਖੇ ਚੱਲ ਰਹੀ ਵੈਲਡਰ ਟਰੇਡ ਦੇ ਸਿੱਖਿਆਰਥੀਆਂ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਵੈਲਡਿੰਗ ਨਾਲ ਸਬੰਧਤ ਮੁਕਾਬਲਿਆਂ 'ਚੋਂ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਇਹ ਜਾਣਕਾਰੀ ਟਰੇਡ ਇੰਸਟਰਕਟਰ ਲਾਜਵਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਸੂਬਾ ਭਰ ਵਿਚ ਕੁੱਲ 15 ਟੀਮਾਂ ਨੇ ਹਿੱਸਾ ਲਿਆ ਜਿਸ 'ਚੋਂ ਮਲੇਰਕੋਟਲਾ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਕਾਮਯਾਬੀ ਪਿੱਛੇ ਸੰਸਥਾ ਦੇ ਮੁਖੀ ਕਮਲਜੀਤ ਸਿੰਘ ਅਤੇ ਟਰੇਡ ਇੰਸਟਰਕਟਰ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਉਹ ਦੱਸਿਆ ਕਿ ਅਸੀਂ ਆਪਣੇ ਵਲੋਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਟਰੇਨਿੰਗ ਕਰਵਾਉਂਦੇ ਹਾਂ | ਇਸੇ ਲਈ ਸਾਡੀ ਸੰਸਥਾ ਦੇ ਬੱਚੇ ਨੌਕਰੀਆਂ ਪ੍ਰਾਪਤ ਕਰਨ ਵਿਚ ਕਾਮਯਾਬ ਰਹਿੰਦੇ ਹਨ | ਪਿ੍ੰਸੀਪਲ ਵਲੋਂ ਜਾਣਕਾਰੀ ਦਿੱਤੀ ਗਈ ਕਿ ਸੰਸਥਾ ਵਿਚ ਪਾਪੂਲਰ ਟਰੇਡਾਂ ਦਾ ਦਾਖਲਾ ਅਗਲੇ ਮਹੀਨੇ ਜੂਨ ਵਿਚ ਸ਼ੁਰੂ ਹੋਣ ਜਾ ਰਿਹਾ ਹੈ | ਵੱਧ ਤੋਂ ਵੱਧ ਬੱਚੇ ਸਰਕਾਰੀ ਆਈ.ਟੀ.ਆਈ. ਮਲੇਰਕੋਟਲਾ ਵਿਖੇ ਦਾਖਲਾ ਲੈਣ ਅਤੇ ਆਪਣੇ ਭਵਿੱਖ ਨੂੰ ਸਫਲ ਬਣਾਉਣ |

Ad Position 22
No active advertisement
ਪਿਛਲੀ ਖ਼ਬਰ ਡੀਜ਼ਲ-ਪੈਟਰੋਲ 'ਤੇ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ ਪੰਜਾਬ ਸਰਕਾਰ-ਚੰਦੂਮਾਜਰਾ ਅਗਲੀ ਖ਼ਬਰ ਵਾਤਾਵਰਣ ਬਦਲਾਅ ਨੂੰ ਲੈ ਕੇ ਜਾਗਰੂਕਤਾ ਰੈਲੀ ਕੱਢੀ <br/>
Ad Position 24