20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਪੰਚਾਇਤ ਅਮਰਗੜ੍ਹ ਦੀ ਚੋਣਾਂ 'ਚ ਕਾਂਗਰਸ ਨੇ 11 ਉਮੀਦਵਾਰ ਮੈਦਾਨ 'ਚ ਉਤਾਰੇ <br/>

Ad Position 21
No active advertisement
ਅਜੀਤ ਡੈਸਕ 22-05-2026
ਅਮਰਗੜ੍ਹ, 21 ਮਈ (ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਦੇ 11 ਵਾਰਡਾਂ 'ਚ ਹੋ ਰਹੀਆਂ ਮਿਊਾਸੀਪਲ ਕੌਂਸਲਰਾਂ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 1 'ਚੋਂ ਸੱਤਿਆ ਦੇਵੀ, ਵਾਰਡ ਨੰਬਰ 2 'ਚੋਂ ਅਸ਼ਵਨੀ ਕੁਮਾਰ ਬਿੱਟੂ 3 'ਚੋਂ ਕਰਮਜੀਤ ਕੌਰ, 4 'ਚੋਂ ਰਮੇਸ਼ ਕੁਮਾਰ, 5 'ਚੋਂ ਵਿਸ਼ਾਲ ਸ਼ਰਮਾ, 6 'ਚੋਂ ਰੂਪ ਸਿੰਘ, 7 'ਚੋਂ ਮਾਰੀਆ, 8 'ਚੋਂ ਕੁਲਵਿੰਦਰ ਕੁਮਾਰ, 9 'ਚੋਂ ਗੁਰਦੇਵ ਕੌਰ, 10 'ਚੋਂ ਜਸਵਿੰਦਰ ਸਿੰਘ ਅਤੇ ਵਾਰਡ ਨੰਬਰ 11 'ਚੋਂ ਗੁਰਵਿੰਦਰ ਸਿੰਘ ਗੋਗੀ ਨੂੰ ਉਮੀਦਵਾਰ ਬਣਾਇਆ ਗਿਆ ਹੈ | ਉਪਰੋਕਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਅਮਰਗੜ੍ਹ ਪਾਸ ਦਾਖਲ ਕਰਵਾਉਣ ਉਪਰੰਤ ਤਹਿਸੀਲ ਦਫ਼ਤਰ ਅਮਰਗੜ੍ਹ 'ਚ ਉਚੇਚੇ ਤੌਰ ਤੇ ਪੁੱਜੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਂਤ ਅਖ਼ਤਰ, ਸੀਨੀਅਰ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ, ਸਮਿਤ ਸਿੰਘ ਮਾਨ ਸਮੇਤ ਹੋਰ ਆਗੂਆਂ ਨੇ ਅਮਰਗੜ੍ਹ ਦੇ ਸਾਰੇ ਵਾਰਡਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਕਾਂਗਰਸ ਪਾਰਟੀ ਦੀ ਨਗਰ ਪੰਚਾਇਤ ਅਮਰਗੜ੍ਹ ਬਣਾਉਣ ਦਾ ਦਾਅਵਾ ਕੀਤਾ | ਇਸ ਮੌਕੇ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਬਾਬਾ ਮੂਲਾਬੱਧ ਪਿ੍ੰਸ ਜੋਸ਼ੀ, ਦੀਪਾਸ਼ ਕੌਸ਼ਲ ਚੀਨੂ, ਗੁਰਵਿੰਦਰ ਸਿੰਘ ਮਠਾੜੂ, ਮੁਹੰਮਦ ਸੁਲੇਮਾਨ, ਹਰਪ੍ਰੀਤ ਸਿੰਘ ਬਾਗੜੀਆਂ, ਜਸਪਾਲ ਲਾਡੇਵਾਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਤਿੰਦਰ ਸਿੰਘ ਚੱਠਾ ਦੇ ਸਪੁੱਤਰ ਵਿਕਰਾਂਤ ਸਿੰਘ ਚੱਠਾ ਦੇ ਦਫ਼ਤਰ ਦਾ ਹੋਇਆ ਉਦਘਾਟਨ <br/> ਅਗਲੀ ਖ਼ਬਰ ਡਾਕਟਰ ਮਿੰਕੂ ਜਵੰਧਾ ਵਲੋਂ ਪਿੰਡ ਜੌਲੀਆਂ ਦਾ ਦੌਰਾ <br/>
Ad Position 24