ਲੌਂਗੋਵਾਲ, 21 ਮਈ (ਵਿਨੋਦ, ਖੰਨਾ) - ਕਾਂਗਰਸ ਹਾਈ ਕਮਾਂਡ ਵਲੋਂ ਅੱਜ ਲੌਂਗੋਵਾਲ ਪੁੱਜ ਕੇ ਇਥੋਂ ਦੇ ਸਾਰੇ 15 ਵਾਰਡਾਂ ਤੇ ਸਿੱਧੇ ਅਸਿੱਧੇ ਤੌਰ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ | ਅੱਜ ਇੱਥੇ ਬਲਾਕ ਪ੍ਰਧਾਨ ਹਰਦੇਵ ਸਿੰਘ ਭੱਠਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ, ਆਬਜ਼ਰਬਰ ਸਨਮੀਕ ਸਿੰਘ ਹੈਨਰੀ, ਸੀਨੀਅਰ ਆਗੂ ਰਾਜਿੰਦਰ ਦੀਪਾ, ਰਜਿੰਦਰ ਸਿੰਘ ਰਾਜਾ ਬੀਰ ਕਲਾਂ ਅਤੇ ਐਡ. ਗੁਰਤੇਗ ਸਿੰਘ ਲੌਂਗੋਵਾਲ ਨੇ ਸ਼ਮੂਲੀਅਤ ਕੀਤੀ | ਸੀਨੀਅਰ ਆਗੂਆ ਨੇ ਅੱਜ ਪਾਰਟੀ ਦੀ ਮੀਟਿੰਗ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਸੁਨਾਮ ਵਿਚ ਸੱਤਾਧਾਰੀ ਪਾਰਟੀ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾ ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਵਿਚ ਪਾਰਦਰਸ਼ੀ ਚੋਣਾਂ ਕਰਵਾਉਣ ਦੇ ਬਿਆਨ ਦੇ ਰਹੇ ਸਨ, ਪਰ ਕੱਲ ਦੀ ਧੱਕੇਸ਼ਾਹੀ ਨੇ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੌ ਸੁਨਾਮ ਵਿਚ ਨਾਮਜਦਗੀ ਕਾਗਜ ਕੈਂਸਲ ਕੀਤੇ ਗਏ ਹਨ, ਇਹ ਮਾਮਲੇ ਹਾਈਕੋਰਟ ਵਿਚ ਟਿਕਣਗੇ ਨਹੀਂ | ਆਗੂਆ ਨੇ ਕਿਹਾ ਇਸ ਸਰਕਾਰ ਨੇ ਧੱਕੇਸ਼ਾਹੀ ਦੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ | ਆਗੂਆਂ ਨੇ ਕਿਹਾ ਕਿ ਇਨ੍ਹਾਂ ਨਗਰ ਕੌਂਸਲ ਚੋਣਾਂ ਅਤੇ 2027 ਦੀਆ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਸ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣਗੇ | ਆਗੂਆ ਨੇ ਕਿਹਾ ਲੌਂਗੋਵਾਲ ਵਿਚ ਕਾਂਗਰਸ ਪਾਰਟੀ ਵਲੋਂ ਪੂਰੇ ਧੜੱਲੇ ਨਾਲ 10 ਉਮੀਦਵਾਰ ਮੈਦਾਨ ਵਿਚ ਹਨ | ਜਿਨ੍ਹਾਂ ਵਿੱਚੋ 6 ਉਮੀਦਵਾਰ ਹੱਥ ਪੰਜਾ ਚੋਣ ਨਿਸ਼ਾਨ ਅਤੇ 4 ਉਮੀਦਵਾਰ ਅਜਾਦ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਹਨ | ਜਿਨਾ ਵਿਚ ਵਾਰਡ ਨੰਬਰ ਇਕ ਤੋਂ ਗੁਰਮੀਤ ਕੌਰ,ਵਾਰਡ ਨੰਬਰ 2 ਗੁਰਮੇਲ ਸਿੰਘ ਚੋਟੀਆਂ, 3 ਤੋਂ ਬੂਟਾ ਸਿੰਘ, 4 ਤੋਂ ਨਸੀਬ ਕੌਰ ਚੋਟੀਆਂ, 6 ਤੋਂ ਗੁਰਜੀਤ ਕੌਰ, 8 ਤੋਂ ਬੁੱਧ ਰਾਮ ਗਰਗ, 10 ਤੋਂ ਕਰਨੈਲ ਸਿੰਘ ਦੁੱਲਟ, 11 ਤੋਂ ਸੁਸ਼ੀਲ ਰਾਣੀ ਪਤਨੀ ਸੰਜੇ ਪਾਲ, 14 ਤੋਂ ਕਰਨੈਲ ਸਿੰਘ ਦੁੱਲਟ ਅਤੇ 15 ਤੋਂ ਗੁਰਤੇਜ ਕੌਰ ਦੇ ਨਾਂ ਸ਼ਾਮਲ ਹਨ | ਆਗੂਆ ਨੇ ਕਿਹ ਕਿ ਸਮੁੱਚੇ ਉਮੀਦਵਾਰਾਂ ਨੂੰ ਲੌਂਗੋਵਾਲ ਦੇ ਵੋਟਰਾਂ ਵਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਢਿੱਲੋਂ, ਜਗਪਾਲ ਸਿੰਘ ਸ਼ੰਮੀ, ਕੁਲਜੀਤ ਸਿੰਘ ਤੂਰ, ਅੰਮਿ੍ਤ ਸਿੰਗਲਾ, ਜਸਪਾਲ ਸਿੰਘ, ਬੰਤ ਸਿੰਘ ਗੁਮਟੀ ਆਦਿ ਹਾਜ਼ਰ ਸਨ |