ਮੂਨਕ, 21 ਮਈ (ਕੇਵਲ ਸਿੰਗਲਾ, ਪ੍ਰਵੀਨ ਮਦਾਨ) ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਸਾਬਕਾ ਸਰਕਲ ਪ੍ਰਧਾਨ ਗੁਰਸੇਵਕ ਸਿੰਘ ਨੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਸਾਬਕਾ ਕੈਬਨਿਟ ਮੰਤਰੀ ਰੱਖੜਾ ਸਾਹਿਬ ਨੂੰ ਪੰਜਾਬ ਤੇ ਪੰਥ ਵਲੋਂ ਇਤਿਹਾਸਕ ਗਦਾਰੀ ਦਿੱਤਾ ਹੈ | ਅੱਜ ਜਾਰੀ ਤਿੱਖੇ ਬਿਆਨ ਵਿਚ ਗੁਰਸੇਵਕ ਸਿੰਘ ਨੇ ਕਿਹਾ ਕਿ, Tਸ਼੍ਰੋਮਣੀ ਅਕਾਲੀ ਦਲ ਕੋਈ ਆਮ ਜਥੇਬੰਦੀ ਨਹੀਂ, ਇਹ 105 ਸਾਲਾਂ ਦਾ ਇਤਿਹਾਸ ਰੱਖਦੀ ਹੈ | ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਦਾ ਅਹਿਸਾਸ ਹੈ | ਜਥੇਦਾਰ ਹਰਦਿਆਲ ਸਿੰਘ ਰਾਜਲਾ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਯੂਥ ਆਗੂ ਨੇ ਕਿਹਾ ਕਿ, Tਇਹ ਅਕਾਲੀ ਦਲ ਸੰਤਾਂ-ਸਿਪਾਹੀਆਂ ਦਾ ਕਾਫ਼ਲਾ ਹੈ | ਇੱਥੇ ਕੁਰਸੀਆਂ ਲਈ ਜ਼ਮੀਰਾਂ ਨਹੀਂ ਵੇਚਦੀਆਂ | ਜਿਹੜਾ ਆਪਣੇ ਲਹੂ ਨਾਲ ਬੋਹੜ ਸਿੰਜਦਾ ਹੈ, ਉਸ ਨੂੰ ਕੁਰਸੀ ਦੀ ਭੁੱਖ ਵਿਚ ਵੇਚਣ ਵਾਲਿਆਂ ਨੂੰ ਪੰਜਾਬ ਕਦੇ ਮੁਆਫ਼ ਨਹੀਂ ਕਰੇਗਾ |