ਸੰਗਰੂਰ, 22 ਮਈ (ਚੌਧਰੀ ਨੰਦ ਲਾਲ ਗਾਂਧੀ)-ਸਮਾਜ ਸੇਵਕ ਏ. ਪੀ. ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਮਨਜੀਤ ਕੌਰ ਨੇ ਆਪਣੇ ਸਪੁੱਤਰ ਇਸ਼ਪਰੀਤ ਸਿੰਘ ਦਾ ਜਨਮ ਦਿਨ ਸਥਾਨਕ ਸ਼ਿਵ ਸ਼ੰਕਰ ਬਿਰਧ ਆਸ਼ਰਮ ਵਿਖੇ ਆਸ਼ਰਿਤ ਬਜ਼ੁਰਗਾਂ ਨਾਲ ਮਨਾਇਆ | ਕੇਕ ਕੱਟਣ ਦੀ ਰਸਮ ਵੀ ਬਜ਼ੁਰਗਾਂ ਵਲੋਂ ਹੀ ਕਰਵਾਈ ਗਈ | ਇਸ ਸਮੇਂ ਇਸ਼ਪਰੀਤ ਨੂੰ ਸ਼ੁੱਭਕਾਮਨਾਵਾਂ ਤੇ ਅਸ਼ੀਰਵਾਦ ਦੇਣ ਵਾਲਿਆਂ ਵਿਚ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਕਾਲੜਾ, ਟਰੱਸਟੀ ਹਾਕਮ ਸਿੰਘ, ਹਰਪਾਲ ਸਿੰਘ, 'ਅਜੀਤ' ਜ਼ਿਲ੍ਹਾ ਇੰਚਾਰਜ ਸੁਖਵਿੰਦਰ ਸਿੰਘ ਫੁੱਲ, ਸਾਹਿਤ ਸਦਨ ਦੇ ਚੇਅਰਮੈਨ ਜੋਗਾ ਸਿੰਘ, ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ, ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਹਰਵੀਰ ਸਿੰਘ, ਇਕਬਾਲ ਸਿੰਘ ਲਕੀ, ਯਾਦਵਿੰਦਰ ਸਿੰਘ, ਡੌਲੀ ਕੁਮਾਰੀ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ | ਉਪਰੰਤ ਆਸ਼ਰਮ ਦੇ ਬਾਹਰ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ |