ਸ਼ੇਰਪੁਰ, 24 ਮਈ (ਦਰਸ਼ਨ ਸਿੰਘ ਖੇੜੀ) - ਸਾਬਕਾ ਸਰਪੰਚ ਪਵਨ ਸਿੰਘ ਭਗਵਾਨਪੁਰਾ ਦੇ ਗ੍ਰਹਿ ਵਿਖੇ ਦਸਮੇਸ਼ ਪਿਤਾ ਵਲੋਂ ਬਖ਼ਸ਼ਿਸ਼ ਕੀਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਪਵਨ ਕੁਮਾਰ ਤੋਂ ਪਵਨ ਸਿੰਘ ਬਣਨ ਦੀ ਖ਼ੁਸ਼ੀ ਵਿਚ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ | ਇਸ ਮੌਕੇ ਬੋਲਦਿਆਂ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਅਤੇ ਸੋਸਾਇਟੀ ਪ੍ਰਧਾਨ ਸੁਖਦੇਵ ਸਿੰਘ ਦਿਉਸੀ ਨੇ ਕਿਹਾ ਕਿ ਜਦੋਂ ਗੁਰੂ ਦਿਆਲਤਾ ਦੇ ਘਰ ਵਿਚ ਆਉਂਦੇ ਹਨ ਤਾਂ ਅੰਮਿ੍ਤ ਵਰਗੀ ਵਡਮੁੱਲੀ ਦਾਤ ਦੀ ਬਖ਼ਸ਼ੀਸ਼ ਹੁੰਦੀ ਹੈ | ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪਵਨ ਸਿੰਘ ਸਰਪੰਚ ਦਾ ਗੁਰਬਾਣੀ ਅਤੇ ਗੁਰੂ ਨਾਲ ਪਿਆਰ, ਸਤਿਕਾਰ ਤੇ ਸਨਮਾਨ ਹੀ ਇਨ੍ਹਾਂ ਨੂੰ ਸਿੰਘ ਸਜਣ ਲਈ ਸਬੱਬ ਬਣਿਆ ਹੈ | ਇਸ ਮੌਕੇ ਭਾਈ ਪਵਨ ਸਿੰਘ ਨੂੰ ਸੁਸਾਇਟੀ ਵਲੋਂ ਸਿਰੋਪਾਉ ਬਖ਼ਸ਼ੀਸ਼ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਭਾਈ ਬਲਵਿੰਦਰ ਸਿੰਘ, ਪ੍ਰਧਾਨ ਗੁਰਮੀਤ ਸਿੰਘ ਜਵੰਧਾ, ਤੇਜਿੰਦਰ ਸਿੰਘ ਬੜਿੰਗ, ਜਸਪਾਲ ਸਿੰਘ, ਸ਼ਿੰਗਾਰਾ ਸਿੰਘ ਬਾਜਵਾ, ਹਰਮਨਜੋਤ ਸਿੰਘ, ਜਗਰੂਪ ਸਿੰਘ, ਕਰਨੈਲ ਸਿੰਘ ਰਾਣੂੰ, ਜਸਨੂਰ ਸਿੰਘ, ਅਰਮਾਨਦੀਪ ਸਿੰਘ, ਰਮਨਦੀਪ ਸਿੰਘ, ਗੁਰਫਤਿਹ ਸਿੰਘ, ਜਸਕਰਨ ਸਿੰਘ ਆਦਿ ਆਗੂ ਮੌਜੂਦ ਸਨ |