ਚੀਮਾ ਮੰਡੀ, 24 ਮਈ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ) - ਨਗਰ ਪੰਚਾਇਤ ਚੀਮਾ ਨੇ ਵਧੀਆ ਉਪਰਾਲਾ ਕਰਦਿਆਂ ਚੀਮਾ ਮੰਡੀ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਪੰਜ ਪੰਜ ਕਿੱਲਿਆਂ 'ਤੇ ਲਾਲ ਪੱਥਰ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ | ਇਸ ਉਪਰਾਲੇ ਨਾਲ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਦੀ ਮਿਣਤੀ ਕਰਨੀ ਸੌਖੀ ਹੋ ਜਾਵੇਗੀ | ਵੱਟਾਂ ਨੂੰ ਲੈ ਕੇ ਰੋਜ਼ ਦੇ ਝਗੜੇ ਵੀ ਇਸ ਨਾਲ ਖ਼ਤਮ ਹੋਣਗੇ | ਨਗਰ ਪੰਚਾਇਤ ਵਲੋਂ ਕੀਤੇ ਇਸ ਕਾਰਜ ਦੀ ਕਸਬੇ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਬੀਰਬਲ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਐਮ.ਸੀ., ਮਨਪ੍ਰੀਤ ਸਿੰਘ ਐਮ.ਸੀ., ਬੂਟਾ ਸਿੰਘ ਗਿਦੜਆਣ, ਸੋਣ ਸਿੰਘ, ਬੱਬੂ ਸਿੰਘ ਐਮ.ਸੀ., ਕੇਸਰ ਸਿੰਘ ਹੋਰ ਕਿਸਾਨ ਅਤੇ ਅਧਿਕਾਰੀ ਮੌਜੂਦ ਸਨ |