ਮਲੇਰਕੋਟਲਾ, 24 ਮਈ (ਮਨਜਿੰਦਰ ਸਿੰਘ ਸਰੌਦ) - ਖੇਤੀਬਾੜੀ ਸਹਿਕਾਰੀ ਸਭਾ ਹਥਨ ਦੀ ਚੋਣ ਦੌਰਾਨ ਸੀਨੀਅਰ ਆਗੂ ਸਦੀਕ ਮੁਹੰਮਦ ਸਾਬਕਾ ਪੰਚ 101 ਵੋਟਾਂ ਨਾਲ ਚੋਣ ਜਿੱਤ ਕੇ ਸਭਾ ਦੇ ਡਾਇਰੈਕਟਰ ਬਣੇ | ਗੁਰਮੇਲ ਸਿੰਘ ਗੇਲਾ ਤੇ ਜਸਵੀਰ ਕੌਰ ਪਤਨੀ ਦਲਜੀਤ ਸਿੰਘ ਮੌਜੂਦਾ ਪੰਚ ਨਿਰਵਿਰੋਧ ਜੇਤੂ ਰਹੇ | ਇਸ ਸਬੰਧੀ ਪਰਮਜੀਤ ਸਿੰਘ ਹਥਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਕਾਰੀ ਸਭਾ ਹਥਨ 4 ਪਿੰਡਾਂ ਦੀ ਸਾਂਝੀ ਸਭਾ ਹੈ | ਬਾਕੀ ਪਿੰਡਾਂ ਵਿੱਚ ਸਰਬਸੰਮਤੀ ਨਾਲ ਡਾਇਰੈਕਟਰ ਚੁਣੇ ਗਏ, ਜਿਸ ਸਬੰਧੀ 5 ਜੂਨ ਨੂੰ ਪ੍ਰਧਾਨਗੀ ਦੀ ਚੋਣ ਹੋਵੇਗੀ | ਸਹਿਕਾਰੀ ਖੇਤੀਬਾੜੀ ਸਭਾ ਹਥਨ ਦੇ ਬਣਨ ਵਾਲੇ ਡਾਇਰੈਕਟਰਾਂ ਨੂੰ ਵਧਾਈ ਦੇਣ ਵਾਲਿਅ ਾਂ 'ਚ ਬਾਬਾ ਗੋਪਾਲ ਦਾਸ ਡੇਰਾ ਵੈਰਾਗੀ ਹਥਨ, ਜਸਪਾਲ ਦਾਸ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਤੇ ਡਾਇਰੈਕਟਰ ਗੁਰਬਾਜ਼ ਸਿੰਘ ਹਥਨ, ਅਮਨ ਬਾਵਾ, ਰਣਜੀਤ ਸਿੰਘ ਸਾਬਕਾ ਪੰਚ, ਸੁਖਪਾਲ ਸਿੰਘ ਨੰਬਰਦਾਰ, ਦਰਸ਼ਨ ਸਿੰਘ ਸਾਬਕਾ ਪੰਚ, ਦਲਜੀਤ ਸਿੰਘ ਪੰਚ, ਪਰਮੇਲ ਸਿੰਘ ਹਥਨ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਜਥੇਦਾਰ ਤਰਲੋਚਨ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ, ਸੁਖਰਾਜ ਸਿੰਘ, ਤਰਸਪਾਲ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ, ਕੇਸਰ ਖਾਂ, ਅਵਤਾਰ ਸਿੰਘ, ਕਰਮਦੀਨ, ਭੁਪਿੰਦਰ ਸਿੰਘ ਲਾਡੀ, ਕਰਮਜੀਤ ਸਿੰਘ ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਅਬਦੁਲ ਗਫਾਰ, ਬਾਬੂ ਖਾਂ ਸਾਬਕਾ ਪੰਚ, ਧੰਨਾ ਸਿੰਘ ਸਾਬਕਾ ਪੰਚ, ਪ੍ਰਧਾਨ ਬਲਵੀਰ ਸਿੰਘ ਤੇ ਪਰਮਜੀਤ ਸਿੰਘ ਹਥਨ ਆਦਿ ਸ਼ਾਮਲ ਸਨ |