03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਰਕਾਰੀ ਹਸਪਤਾਲ ਦੇ ਡਾਕਟਰੀ ਪ੍ਰਬੰਧਾਂ ਤੋਂ ਮਰੀਜ਼ ਨਾਖ਼ੁਸ਼- ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ <br/>

Ad Position 21
No active advertisement
ਅਜੀਤ ਡੈਸਕ 28-05-2026
ਮੂਨਕ, 27 ਮਈ (ਵਰਿੰਦਰ ਭਾਰਦਵਾਜ) - ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਮੂਨਕ ਪਹੁੰਚ ਕੇ ਵਿਆਹ ਸਮਾਗਮ ਦੌਰਾਨ ਭੋਜਨ ਖਾਣ ਕਾਰਨ ਡਾਇਰੀਆ ਪ੍ਰਭਾਵਿਤ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ, ਪਰਿਵਾਰਾਂ ਨੂੰ ਹੌਸਲਾ ਦਿੱਤਾ ਅਤੇ ਵਾਹਿਗੁਰੂ ਕੋਲੋਂ ਮਰੀਜ਼ਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ | ਮਰੀਜ਼ਾਂ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਆ ਕੇ ਹੀ ਅਸਲ ਹਾਲਤਾਂ ਦਾ ਪਤਾ ਲੱਗਿਆ ਕਿ ਮਰੀਜ਼ ਬਹੁਤ ਹੀ ਮਾੜੇ ਹਾਲਤਾਂ ਵਿੱਚ ਸਾਧਾਰਨ ਇਲਾਜ ਕਰਵਾ ਰਹੇ ਹਨ | ਮਰੀਜ਼ਾਂ ਲਈ ਬੈਡਾਂ ਦੀ ਘਾਟ ਦੇ ਚੱਲਦਿਆਂ ਮਰੀਜ਼ ਫ਼ਰਸ਼ਾਂ 'ਤੇ ਪਏ ਹੋਏ ਹਨ ਅਤੇ ਹਸਪਤਾਲ ਵਿੱਚ ਬੁਨਿਆਦੀ ਪ੍ਰਬੰਧਾਂ ਦੀ ਵੀ ਭਾਰੀ ਘਾਟ ਵੇਖਣ ਨੂੰ ਮਿਲ ਰਹੀ ਹੈ | ਉਨ੍ਹਾਂ ਦੱਸਿਆ ਕਿ ਗਲੂਕੋਜ਼ ਲਗਾਉਣ ਲਈ ਸਟੈਂਡ ਤੱਕ ਉਪਲਬਧ ਨਹੀਂ ਹਨ ਅਤੇ ਬੋਤਲਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਕੰਮ ਚਲਾਇਆ ਜਾ ਰਿਹਾ ਹੈ, ਇੱਕ-ਇੱਕ ਬੈੱਡ 'ਤੇ ਚਾਰ-ਚਾਰ ਬੱਚੇ ਪਏ ਹਨ, ਜਿਨ੍ਹਾਂ ਨੂੰ ਰਾਤ ਸਮੇਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਡਾਇਰੀਆ ਪ੍ਰਭਾਵਿਤ ਕਿਹਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਨਜ਼ਦੀਕੀ ਤੌਰ 'ਤੇ ਗੱਲਬਾਤ ਕੀਤੀ, ਪਰ ਕਿਸੇ ਮਰੀਜ਼ ਵਿੱਚ ਕੋਈ ਵੱਡਾ ਸੁਧਾਰ ਵੇਖਣ ਨੂੰ ਨਹੀਂ ਮਿਲਿਆ ਅਤੇ ਮਰੀਜ਼ ਵੀ ਡਾਕਟਰੀ ਸਹੂਲਤਾਂ ਤੋਂ ਨਾਖ਼ੁਸ਼ ਨਜ਼ਰ ਆਏ | ਇਸ ਮੌਕੇ ਉਨ੍ਹਾਂ ਨੇ ਸੀਐਮਓ ਅਮਰਜੀਤ ਕੌਰ ਅਤੇ ਐਸ.ਐਮ.ਓ. ਨਾਲ ਵੀ ਗੱਲਬਾਤ ਕੀਤੀ ਅਤੇ ਮਰੀਜ਼ਾਂ ਦੀ ਸਥਿਤੀ ਬਾਰੇ ਜਾਣਿਆ ਅਤੇ ਮਾਲੀ ਮਦੱਦ ਵੀ ਕੀਤੀ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਗੁਰਵਿੰਦਰ ਸਿੰਘ ਸ਼ੇਰਗੜ ਹਲਕਾ ਯੂਥ ਕੋਡਿਨੇਟਰ ਲਹਿਰਾ, ਸਰਕਲ ਪ੍ਰਧਾਨ ਜਗਰਾਜ ਸਿੰਘ ਭਟਾਲ ਖੁਰਦ, ਸਰਕਲ ਪ੍ਰਧਾਨ ਕੇਵਲ ਸਿੰਘ ਰਾਏ ਧਰਾਨਾ, ਸਾਬਕਾ ਚੇਅਰਮੈਨ ਗੋਲਡੀ ਚੀਮਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਮਕੋਰੜ ਸਾਹਿਬ, ਸਾਬਕਾ ਚੇਅਰਮੈਨ ਨਿਰਮਲ ਸਿੰਘ ਕੜੈਲ, ਗੁਰਮੀਤ ਸਿੰਘ ਚੰਦੂ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਏ.ਆਈ. ਦੇ ਉਪਯੋਗ ਭਵਿੱਖ ਦੇ ਸਾਧਨ ਵਿਸ਼ੇ 'ਤੇ ਫੈਕਲਟੀ ਵਿਕਾਸ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਅਧਿਆਪਕਾਂ ਨੂੰ ਕਾਗ਼ਜ਼ੀ ਸਨਮਾਨ ਦੇਣ ਦੀ ਬਜਾਏ ਉਨ੍ਹਾਂ ਦਾ ਅਸਲ 'ਚ ਮਾਣ ਸਨਮਾਨ ਬਹਾਲ ਕੀਤਾ ਜਾਵੇ- ਜੀ.ਟੀ.ਯੂ. <br/>
Ad Position 24