ਅਹਿਮਦਗੜ੍ਹ, 28 ਮਈ (ਸੁਖਜੀਤ ਸਿੰਘ ਖੇੜਾ) ਨੈਸ਼ਨਲ ਸਾਈਕਲਿਸਟ ਨਿਹਾਲ ਸਿੰਘ ਉੱਭੀ ਪ੍ਰਧਾਨ ਅਹਿਮਦਗੜ੍ਹ ਸਾਈਕਲਿੰਗ ਕਲੱਬ ਵਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਇਕਲਿਸਟਾਂ ਦੀ ਸੇਫ਼ਟੀ ਨੂੰ ਦੇਖਦੇ ਹੋਏ ਹਰ ਇੱਕ ਸ਼ਹਿਰ 'ਚ ਸਾਈਕਲਿੰਗ ਟਰੈਕ ਬਣਾਇਆ ਜਾਵੇ | ਉਨ੍ਹਾਂ ਬੀਤੇ ਕੱਲ੍ਹ ਪਟਿਆਲਾ ਸੰਗਰੂਰ ਰੋਡ 'ਤੇ ਸਾਈਕਲਿਸਟਾਂ ਨਾਲ ਕਾਰ ਸਵਾਰਾਂ ਵਲੋਂ ਹਾਦਸਾ ਕਰ ਕੇ ਲੁੱਟ ਖੋਹ ਕਰਨ ਦੀ ਘਟਨਾ ਨੂੰ ਧਿਆਨ 'ਚ ਰੱਖਦੇ ਹੋਏ ਇਹ ਮੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਲੁੱਟਾਂ ਖੋਹਾਂ ਸਵੇਰ ਦੇ ਸਮੇਂ ਹੋ ਰਹੀਆਂ ਹਨ, ਉਸ ਵਾਸਤੇ ਇੱਕ ਪੈਟਰੋਲਿੰਗ ਟੀਮ ਬਣਾਈ ਜਾਵੇ ਤਾਂ ਕਿ ਜੋ ਸਿਹਤ ਪ੍ਰੇਮੀ ਸਾਈਕਲਿੰਗ ਕਰਦੇ ਹਨ, ਸਵੇਰੇ ਜਿੰਮ ਜਾਂਦੇ ਹਨ, ਦੌੜਦੇ ਹਨ ਜਾਂ ਸਵੇਰੇ ਸੈਰ ਕਰਦੇ ਹਨ ਉਨ੍ਹਾਂ ਦੀ ਸੇਫ਼ਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਨਿਵੇਕਲੇ ਕਦਮ ਉਠਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਖ਼ਾਸ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੰਜਾਬ ਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਹੋ ਸਕੇ |