10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਚੋਣਾਂ ਦੇ ਨਤੀਜਿਆਂ ਨੇ ਅਕਾਲੀ ਦਲ ਨੂੰ ਤੀਜੀ ਧਿਰ ਵਜੋਂ ਦਿੱਤੀ ਮਾਨਤਾ – ਬੀਬੀ ਵਿਰਕ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਸੰਗਰੂਰ, 31 ਮਈ (ਅਮਨਦੀਪ ਸਿੰਘ ਬਿੱਟਾ) – ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਨੇ ਕਿਹਾ ਕਿ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਰਾਜ ਵਿੱਚ ਸੱਤਾਧਾਰੀ ਧਿਰ ਆਪ, ਕਾਂਗਰਸ ਪਾਰਟੀ ਨੂੰ ਕੇਵਲ ਸ਼ੋ੍ਰਮਣੀ ਅਕਾਲੀ ਦਲ ਹੀ ਟੱਕਰ ਦੇਣ ਦੇ ਸਮਰੱਥ ਹੈ | ਉਨ੍ਹਾਂ ਕਿਹਾ ਕਿ ਤੀਜੀ ਧਿਰ ਵਜੋਂ ਕੇਵਲ ਸ. ਸੁਖਬੀਰ ਸਿੰਘ ਬਾਦਲ ਹੀ ਅਜਿਹੀ ਸ਼ਖ਼ਸੀਅਤ ਹਨ ਜੋ ਪੰਜਾਬ ਵਿੱਚ ਪੰਥਕ ਸਰਕਾਰ ਗਠਿਤ ਕਰਨ ਦੇ ਯੋਗ ਹਨ | ਬੀਬੀ ਵਿਰਕ ਨੇ ਕਿਹਾ ਕਿ ਪੇਡੂ ਖੇਤਰਾਂ ਵਿੱਚ ਤਾਂ ਪਹਿਲਾ ਹੀ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਮੌਜੂਦ ਹੈ ਪਰ ਹੁਣ ਸ਼ਹਿਰਾਂ ਵਿੱਚ ਵੀ ਅਕਾਲੀ ਦਲ ਨੂੰ ਮਿਲਿਆ ਤੀਜਾ ਸਥਾਨ ਇਸ ਗੱਲ ਦੀ ਸਪਸ਼ਟ ਉਦਾਹਰਨ ਹੈ ਕਿ ਪੰਜਾਬ ਦੇ ਲੋਕਾਂ ਨੇ ਹੁਣ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਮਨ ਬਣਾ ਲਿਆ ਹੈ | ਕੌਰ ਵਿਰਕ ਨੇ ਕਿਹਾ ਕਿ ਧੱਕੇਸ਼ਾਹੀ, ਜਬਰ-ਜੁਲਮ ਦੀ ਸਾਰੀਆਂ ਹੱਦਾਂ ਟੱਪ ਕੇ ਇਸ ਸਰਕਾਰ ਨੇ ਭਾਵੇਂ ਨਗਰ ਕੌਂਸਲ, ਨਗਰ ਨਿਗਮ ਚੋਣਾਂ ਜਿੱਤੀਆਂ ਹਨ ਪਰ 2027 ਦੀ ਵਿਧਾਨ ਸਭਾ ਹੁਣ ਦੂਰ ਨਹੀਂ ਹਨ ਅਤੇ ਪੰਜਾਬ ਇਸ ਪਾਰਟੀ ਨੂੰ ਅਸਲ ਚਿਹਰਾ ਦੂਰ ਦਿਖਾਉਣਗੇ ਅਤੇ ਰਾਜ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣਗੇ |

Ad Position 22
No active advertisement
ਪਿਛਲੀ ਖ਼ਬਰ ਢੀਂਡਸਾ ਦੀ ਅਗਵਾਈ ਹੇਠ ਡੀ.ਸੀ. ਨੂੰ ਅੱਜ ਦੇਵਾਂਗੇ ਮੰਗ ਪੱਤਰ - ਰਿਪੂ ਢਿੱਲੋਂ ਅਗਲੀ ਖ਼ਬਰ ਧੂਰੀ ਦੇ 21 ਵਾਰਡਾਂ 'ਚੋਂ 19 ਵਾਰਡ 'ਆਪ' ਨੇ ਜਿੱਤ ਕੇ ਇਤਿਹਾਸ ਸਿਰਜਿਆ- ਕਾਂਝਲਾ <br/>
Ad Position 24