10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਫਲਾਈਓਵਰ ਤੋਂ ਹੇਠਾਂ ਡਿੱਗ ਕੇ 2 ਨੌਜਵਾਨਾਂ ਦੀ ਦਰਦਨਾਕ ਮੌਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਮਲੇਰਕੋਟਲਾ, 31 ਮਈ (ਮੁਹੰਮਦ ਹਨੀਫ਼ ਥਿੰਦ)-ਮਲੇਰਕੋਟਲਾ-ਰਾਏਕੋਟ ਰੋਡ 'ਤੇ ਬਣੇ ਫਲਾਈਓਵਰ ਦੇ ਉੱਪਰ ਵਾਪਰੇ ਭਿਆਨਕ ਸੜਕੀ ਹਾਦਸੇ ਦੌਰਾਨ ਇਕ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾਂ ਦੀ ਫਲਾਈਓਵਰ ਤੋਂ ਥੱਲੇ ਡਿਗ ਕੇ ਮੌਤ ਹੋਣ ਦੀ ਖ਼ਬਰ ਹੈ | ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ 2 ਨੌਜਵਾਨ ਮੋਟਸਾਈਕਲ 'ਤੇ ਸਵਾਰ ਹੋ ਕੇ ਰਾਏਕੋਟ ਵਾਲੇ ਪਾਸਿਓਾ ਮਲੇਰਕੋਟਲਾ ਵੱਲ ਨੂੰ ਆ ਰਹੇ ਸੀ | ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਜ਼ਖਮੀ ਨੌਜਵਾਨ ਨੇ ਹਸਪਤਾਲ ਵਿਖੇ ਜਾ ਕੇ ਦਮ ਤੋੜਿਆ | ਥਾਣਾ ਸ਼ਹਿਰੀ-1 ਮਲੇਰਕੋਟਲਾ ਦੇ ਮੁੱਖ ਅਫ਼ਸਰ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਨੌਜਵਾਨ ਮੁਜੰਮਿਲ ਪੁੱਤਰ ਯਾਮੀਨ ਅਤੇ ਅਕਮਲ ਪੁੱਤਰ ਰਸ਼ੀਦ ਵਾਸੀ ਸਰੌਦ ਰੋਡ ਮਲੇਰਕੋਟਲਾ ਉਮਰ ਕਰੀਬ (22) ਸਾਲਾਂ ਨੌਜਵਾਨਾਂ ਦੀ ਮਲੇਰਕੋਟਲਾ ਵਿਖੇ ਬਣੇ ਫਲਾਈਓਵਰ ਤੋਂ ਹੇਠਾਂ ਡਿਗ ਕੇ ਮੌਤ ਹੋ ਗਈ | ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਨੌਜਵਾਨ ਰਾਏਕੋਟ ਵਾਲੇ ਪਾਸਿਓਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਲੇਰਕੋਟਲਾ ਵੱਲ ਨੂੰ ਆ ਰਹੇ ਸੀ, ਮੋਟਰਸਾਈਕਲ ਬੇਕਾਬੂ ਹੋਣ ਕਰਕੇ ਡਿਵਾਈਡਰ ਨਾਲ਼ ਟਕਰਾ ਗਿਆ ਅਤੇ ਦੋਵੇਂ ਨੌਜਵਾਨ ਉੱਭੜ ਕੇ ਪੁਲ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਜ਼ਿਲ੍ਹਾ ਪੱਧਰੀ ਧਰਨਾ ਕੱਲ੍ਹ ਨੂੰ <br/> ਅਗਲੀ ਖ਼ਬਰ ਸੀਵਰੇਜ ਬੋਰਡ ਮੁਲਾਜ਼ਮਾਂ ਵਲੋਂ ਚੰਡੀਗੜ੍ਹ ਵਾਲਾ ਧਰਨਾ ਦਿੜ੍ਹਬਾ ਤਬਦੀਲ <br/>
Ad Position 24