ਧੂਰੀ, 31 ਮਈ (ਲਖਵੀਰ ਸਿੰਘ ਧਾਂਦਰਾ) - ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵੱਲੋਂ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਧੂਰੀ ਦੀ ਅਗਵਾਈ ਵਿੱਚ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਧੂਰੀ ਵਿਖੇ ਕੀਤੀ ਗਈ | ਪੰਜਾਬ ਅੰਦਰ ਅਨੁਸੂਚਿਤ ਜਾਤੀ ਭਾਈਚਾਰੇ ਦੀ ਆਬਾਦੀ ਤਕਰੀਬਨ 40% ਹੈ ਪਰ ਉਨ੍ਹਾਂ ਨੂੰ ਆਬਾਦੀ ਦੇ ਮੁਤਾਬਿਕ ਰਾਜਨੀਤੀ, ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਕਾਰੋਬਾਰ ਵਿੱਚ ਉਨ੍ਹਾਂ ਦੀ ਆਬਾਦੀ ਦੇ ਮੁਤਾਬਿਕ ਹਿੱਸੇਦਾਰੀ ਨਹੀਂ ਮਿਲੀ ਹੈ | ਅਨੁਸੂਚਿਤ ਜਾਤੀ ਭਾਈਚਾਰੇ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਇਸ ਮੌਕੇ ਬਾਬਾ ਨਛੱਤਰ ਨਾਥ ਸ਼ੇਰਗਿੱਲ ਅੰਮਿ੍ਤਸਰ ਅਤੇ ਵਿੱਕੀ ਪਰੋਚਾ ਧੂਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਇਨ੍ਹਾਂ ਹੱਕੀ ਮੰਗਾਂ ਨੂੰ ਸਰਕਾਰਾਂ ਤੋਂ ਲਾਗੂ ਕਰਵਾਉਣ ਲਈ ਵੱਖ ਵੱਖ ਜ਼ਿਲਿ੍ਹਆਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਸਮਾਜ ਨੂੰ ਜਾਗਰੂਕ ਕੀਤਾ ਜਾਵੇਗਾ | ਬਹੁਤ ਸਾਰੇ ਲੋਕਾਂ ਨੇ ਅਨੁਸੂਚਿਤ ਜਾਤੀ ਦੇ ਜਾਅਲੀ ਜਾਤੀ ਸਰਟੀਫਿਕੇਟ ਬਣਾਏ ਹਨ ਪਰ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ | ਇਹਨਾਂ ਸਾਰੇ ਮੁੱਦਿਆਂ ਤੇ ਜੱਦੋ ਜਹਿਦ ਕੀਤੀ ਜਾਵੇਗੀ | ਸਾਰੀਆਂ ਜਥੇਬੰਦੀਆਂ ਨੇ ਆਗੂਆਂ ਕਿਹਾ ਕਿ ਅਜੇ ਪਰੋਚਾ ਦਾ ਤੀਸਰੀ ਵਾਰ ਆਜ਼ਾਦ ਐਮ ਸੀ ਬਣਨਾ ਸਮਾਜ ਦੀ ਬਹੁਤ ਵੱਡੀ ਜਿੱਤ ਹੈ | ਇਸ ਤੋਂ ਸਾਬਤ ਹੁੰਦਾ ਹੈ ਕਿ ਸਮਾਜ ਪਰੋਚਾ ਪਰਿਵਾਰ ਨਾਲ ਖੜ੍ਹਾ ਹੈ | ਇਸ ਮੌਕੇ ਅਮਰਜੀਤ ਸਿੰਘ ਈਦਾ ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ ਨਕੋਦਰ, ਲੈਫ਼ਟੀਨੈਂਟ ਦਰਸ਼ਨ ਸਿੰਘ, ਅਜੇ ਕੁਮਾਰ ਐਮ ਸੀ, ਦੀਪਿੰਦਰ ਟਿਵਾਣਾ, ਆਵਾ ਸਿੰਘ ਸੰਗਰੂਰ, ਸੋਨੀ ਲੱਡੀ, ਸੋਨੂੰ ਭੂਮਕ ਫਤਿਹਗੜ੍ਹ ਸਾਹਿਬ, ਵਿਸ਼ਾਲ ਰਾਜਪੂਤ ਮੋਗਾ, ਬਿੰਦਰਪਾਲ ਸਿੰਘ ਬਠਿੰਡਾ, ਸੰਦੀਪ ਮਾਲੇਰਕੋਟਲਾ, ਦਰਸ਼ਨ ਸਿੰਘ ਮੈਣ ਪਟਿਆਲਾ, ਕ੍ਰਾਂਤੀ ਵੀਰ ਸਿੰਘ ਐਮ.ਸੀ. ਜਲੰਧਰ, ਅਜਾਇਬ ਸਿੰਘ ਬਠੋਈ, ਰਾਜਨ, ਵਿਨੋਦ ਚੰਡਾਲ, ਵਿਨੋਦ ਬੈਂਸ ਅਤੇ ਹੋਰ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ |