05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਲੱਖਾਂ ਰੁਪਏ ਚੋਰੀ ਕਰ ਕੇ ਰਫ਼ੂ ਚੱਕਰ ਹੋਇਆ ਦੋਸ਼ੀ ਕਾਬੂ

Ad Position 21
No active advertisement
ਅਜੀਤ ਡੈਸਕ 07-06-2026
ਮਲੇਰਕੋਟਲਾ, 6 ਜੂਨ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੇ ਸਦਰ ਬਾਜ਼ਾਰ ਵਿਖੇ ਸ਼ੇਖ਼ਾਂ ਦੀ ਮਸ਼ਹੂਰ ਹੱਟੀ 'ਚ ਪਿਛਲੇ ਦਿਨੀਂ ਲੱਖਾਂ ਰੁਪਏ ਦੀ ਨਕਦੀ ਦੀ ਹੋਈ ਚੋਰੀ ਦੀ ਘਟਨਾ 'ਚ ਮੁਹੰਮਦ ਜੁਹੇਰ ਦੇ ਨਾਂਅ 'ਤੇ ਮੁਕੱਦਮਾ ਨੰਬਰ 131 ਮਿਤੀ 3 ਜੂਨ ਨੂੰ 305, 331(4) ਬੀ.ਐਨ.ਐਸ. ਧਾਰਾਵਾਂ ਤਹਿਤ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਬਰਿਖ਼ਲਾਫ਼ ਨਾ-ਮਾਲੂਮ ਵਿਅਕਤੀ ਦੇ ਦਰਜ ਕੀਤਾ ਗਿਆ ਸੀ | ਜ਼ਿਲ੍ਹਾ ਮਾਲੇਰਕੋਟਲਾ ਦੇ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੇ ਦੋਸ਼ੀ ਦਾ ਖ਼ੁਰਾ-ਖੋਜ਼ ਲੱਭਣ ਲਈ ਐਸ.ਪੀ.ਡੀ. ਰਾਜਵਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਡੀ.ਐੱਸ.ਪੀ. ਸਤੀਸ਼ ਕੁਮਾਰ, ਸੀ.ਆਈ.ਏ. ਸਟਾਫ਼ ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ, ਥਾਣਾ ਸਿਟੀ-2 ਮਲੇਰਕੋਟਲਾ ਦੇ ਮੁੱਖ ਅਫ਼ਸਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਸੀ | ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਦਿਆਂ ਜਾਂਚ ਸ਼ੁਰੂ ਕੀਤੀ ਗਈ, ਜਿਸ ਦੇ ਆਧਾਰ 'ਤੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਮਨਪ੍ਰੀਤ ਸਿੰਘ ਉਰਫ਼ ਨੰਨੂ ਪੁੱਤਰ ਜਤਿੰਦਰ ਸਿੰਘ ਵਾਸੀ ਖਤੌਲੀ ਰਾਜਪੁਰਾ, ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਮਨਪ੍ਰੀਤ ਸਿੰਘ ਉਕਤ ਪਾਸੋਂ 2, 61, 930 ਰੁਪਏ ਦੇ ਭਾਰਤੀ ਕਰੰਸੀ ਦੇ ਨੋਟ ਅਤੇ 15 ਨੋਟਾਂ ਦੇ ਹਾਰ (71 ਹਜ਼ਾਰ 850 ਰੁਪਏ) ਕੁੱਲ 3 ਲੱਖ 37 ਹਜ਼ਾਰ ਰੁਪਏ ਅਤੇ ਇਕ ਮੋਟਸਾਈਕਲ ਬਰਾਮਦ ਕੀਤਾ ਗਿਆ ਹੈ | ਜਿਸ 'ਤੇ ਮਨਪ੍ਰੀਤ ਸਿੰਘ ਉਕਤ ਨੂੰ ਮਿਤੀ 6 ਜੂਨ ਨੂੰ ਮੁਕੱਦਮਾ 'ਚ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ | ਦੋਸ਼ੀ ਨੂੰ ਪੇਸ਼ ਅਦਾਲਤ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ | ਦੋਸ਼ੀ ਮਨਪ੍ਰੀਤ ਸਿੰਘ ਉਰਫ਼ ਨੰਨੂ ਪੁੱਤਰ ਜਤਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਥਾਣਾ ਸਿਟੀ ਰਾਜਪੁਰਾ ਵਿਖੇ 457, 380, 411, 201 ਆਈ.ਪੀ.ਐੱਸ, ਥਾਣਾ ਖੇੜੀ ਗੰਢਿਆਂ ਜ਼ਿਲ੍ਹਾ ਪਟਿਆਲਾ ਵਿਖੇ 457, 380, 411 ਆਈ.ਪੀ. ਐਸ, ਥਾਣਾ ਖਰੜ ਜ਼ਿਲ੍ਹਾ ਮੋਹਾਲੀ ਵਿਖੇ 331(4), 305 ਬੀ.ਐਨ.ਐਸ ਅਤੇ ਥਾਣਾ ਤਿ੍ਪੜੀ ਪਟਿਆਲਾ ਵਿਖੇ 331(4), 305 ਬੀ.ਐਨ.ਐਸ. ਧਾਰਾਵਾਂ ਤਹਿਤ ਚਾਰ ਮੁੱਕਦਮੇ ਦਰਜ ਹਨ |

Ad Position 22
No active advertisement
ਪਿਛਲੀ ਖ਼ਬਰ ਦਰਿਆਈ ਪਾਣੀਆਂ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਕਨਵੈੱਨਸ਼ਨ <br/> ਅਗਲੀ ਖ਼ਬਰ ਹੈਰੋਇਨ ਸਮੇਤ ਦੋ ਕਾਬੂ
Ad Position 24
No active advertisement