ਧੂਰੀ, 6 ਜੂਨ (ਲਖਵੀਰ ਸਿੰਘ ਧਾਂਦਰਾ) - ਅੱਜ ਇੱਥੇ ਸ਼ਹੀਦ ਯਾਦਗਾਰ ਹਾਲ ਦਫ਼ਤਰ ਸੀ.ਪੀ.ਆਈ. ਤਹਿਸੀਲ ਧੂਰੀ ਵਿਖੇ ਸੀ.ਪੀ.ਆਈ. ਦੀ ਤਹਿਸੀਲ ਪੱਧਰੀ ਕਨਵੈੱਨਸ਼ਨ ਬੀਬੀ ਸੁਰਿੰਦਰ ਕੌਰ ਪ੍ਰਧਾਨ ਪੰਜਾਬ ਇਸਤਰੀ ਸਭਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਉਚੇਚੇ ਤੌਰ 'ਤੇ ਸੀ.ਪੀ.ਆਈ. ਸੰਗਰੂਰ ਦੇ ਜ਼ਿਲ੍ਹਾ ਸਕੱਤਰ ਸਾਥੀ ਸੁਖਦੇਵ ਸ਼ਰਮਾ ਪਹੁੰਚੇ | ਤਹਿਸੀਲ ਸਕੱਤਰ ਡਾਕਟਰ ਮਨਿੰਦਰ ਸਿੰਘ ਧਾਲੀਵਾਲ ਅਤੇ ਮੀਤ ਸਕੱਤਰ ਇੰਦਰ ਸਿੰਘ ਅਤੇ ਨੀਲੇ ਖਾਂ ਨੇ ਮੀਟਿੰਗ ਵਿੱਚ ਆਜੰਡੇ ਰੱਖਦਿਆਂ ਕਨਵੈੱਨਸ਼ਨ ਦੇ ਉਦੇਸ਼ ਅਤੇ ਬਰਾਂਚ ਮੀਟਿੰਗਾਂ ਬਾਰੇ ਜਾਣਕਾਰੀ ਦਿੱਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਸੁਖਦੇਵ ਸ਼ਰਮਾ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਪੰਜਾਬ ਦੀ ਕਮਿਊਨਿਸਟ ਪਾਰਟੀ ਵੱਲੋਂ ਲਗਾਤਾਰ ਕਨਵੈੱਨਸ਼ਨਾਂ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਕੁੱਲ ਹਿੰਦ ਪਾਰਟੀ ਦੀ 25ਵੀਂ ਕਾਨਫ਼ਰੰਸ 'ਚ ਜੋ ਮੰਗਾਂ ਉਭਾਰੀਆਂ ਸਨ | ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਬੋਲਦੇ ਇਲਾਕੇ ਜੋ ਹਰਿਆਣੇ 'ਚ ਚਲੇ ਗਏ ਹਨ, ਉਨ੍ਹਾਂ ਨੂੰ ਵਾਪਸ ਪੰਜਾਬ 'ਚ ਸ਼ਾਮਿਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਲੋਕਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰਨ, ਮਹਿੰਗਾਈ ਨੂੰ ਨੱਥ ਪਾਉਣ ਲਈ ਹੈ, ਜਦੋਂ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਪਿਛਲੇ ਸਾਲਾਂ ਦੇ ਮੁਕਾਬਲੇ ਸਭ ਤੋਂ ਸਿਖਰ 'ਤੇ ਖੜੀ ਦਿਖਾਈ ਦਿੰਦੀ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ ਇਨਸਾਫ਼ ਨਹੀਂ ਦੇ ਰਹੀ,ਸਗੋਂ ਪ੍ਰੀ ਅਪਰੈਂਟਸ ਬਿਜਲੀ ਮੁਲਾਜ਼ਮਾਂ 'ਤੇ ਲਗਾਤਾਰ ਡਾਂਗਾਂ ਚਲਾਈਆਂ ਜਾ ਰਹੀਆਂ ਹਨ | ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸਾਥੀ ਗੁਰਦਿਆਲ ਨਿਰਮਾਣ, ਸਾਥੀ ਗੁਰਮੇਲ ਸਿੰਘ ਘਨੌਰੀ, ਭਗਵਾਨ ਸਿੰਘ ਘਨੋਰੀ, ਰਜਿੰਦਰ ਸਿੰਘ ਬੁਗਰਾ, ਸਾਥੀ ਮੰਗਲ ਸ਼ਰਮਾ ਤੋ ਇਲਾਵਾ ਪਰਮਜੀਤ ਧਰਮਪੁਰਾ, ਗਿਆਨੀ ਸੁਖਦੇਵ ਸਿੰਘ ਮੈਂਬਰ ਜ਼ਿਲ੍ਹਾ ਕੌਂਸਲ, ਬੀਬੀ ਬਿੰਦਰ ਕੌਰ ਇਸਤਰੀ ਆਗੂ, ਭੋਲਾ ਸਿੰਘ ਸਰੂਪ ਸਿੰਘ, ਦਰਸ਼ਨ ਸਿੰਘ ਪਰਜਾਪਤ, ਬਲਵਿੰਦਰ ਬੱਗਾ, ਅਵਤਾਰ ਸਿੰਘ ਕੱਕੜਵਾਲ ਅਤੇ ਸੱਜਣ ਸਿੰਘ ਧੂਰੀ ਪਿੰਡ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਥੀ ਹਾਜਰ ਸਨ |