07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਐਸੋਸੀਏਸ਼ਨ ਦੇ ਵਫ਼ਦ ਨੇ ਪਿ੍ੰਸੀਪਲ ਸਕੱਤਰ ਸਿਹਤ ਵਿਭਾਗ ਨਾਲ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 07-06-2026
ਸੰਗਰੂਰ, 6 ਜੂਨ (ਧੀਰਜ ਪਸੋਰੀਆ) - ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਕੈਮਿਸਟਾਂ ਦੀਆਂ ਮੰਗਾਂ ਨੂੰ ਲੈ ਕੇ ਸ੍ਰੀ ਕੁਮਾਰ ਰਾਹੁਲ ਪਿ੍ੰਸੀਪਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਅਗਵਾਈ ਮੀਟਿੰਗ ਕੀਤੀ ਜਿਸ ਵਿੱਚ ਸ੍ਰੀ ਸੰਜੀਵ ਗਰਗ ਡਰੱਗ ਕੰਟਰੋਲਰ-ਕਮ-ਜੁਆਇੰਟ ਕਮਿਸ਼ਨਰ ਡਰੱਗਜ਼ ਪੰਜਾਬ ਅਤੇ ਸ੍ਰੀ ਗੁਰਵਿੰਦਰ ਸਿੰਘ ਵਧੀਕ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਵੀ ਸ਼ਾਮਿਲ ਹੋਏ | ਮੀਟਿੰਗ ਵਿੱਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਵਫ਼ਦ ਨੇ ਕੈਮਿਸਟਾਂ ਅਤੇ ਫਾਰਮਾਸਿਸਟਾਂ ਨਾਲ ਸੰਬੰਧਿਤ ਅਹਿਮ ਮੁੱਦੇ ਉਠਾਏ, ਜਿਨ੍ਹਾਂ ਵਿੱਚ ਡਰੱਗ ਲਾਇਸੈਂਸ ਲਈ 3 ਸਾਲ ਦੇ ਤਜਰਬੇ ਦੀ ਸ਼ਰਤ, 100 ਮੀਟਰ ਦੂਰੀ ਦੀ ਸ਼ਰਤ, ਲਾਇਸੈਂਸ ਨਵੀਨੀਕਰਨ, ਹੋਲਸੇਲ ਲਾਇਸੈਂਸ, ਨਵੇਂ ਆਨਲਾਈਨ ਪੋਰਟਲ ਦੀਆਂ ਤਕਨੀਕੀ ਸਮੱਸਿਆਵਾਂ ਅਤੇ ਫਾਰਮੇਸੀ ਰਜਿਸਟਰੇਸ਼ਨ ਨਵੀਨੀਕਰਨ ਦੇ ਮੁੱਦੇ ਸ਼ਾਮਲ ਸਨ | ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਸਾਰੇ ਮੁੱਦਿਆਂ ਦੇ ਹੱਲ ਲਈ ਸਕਾਰਾਤਮਿਕ ਕਾਰਵਾਈ ਦਾ ਭਰੋਸਾ ਦਿੱਤਾ | ਵਫ਼ਦ ਵਿੱਚ ਟਿੱਕਾ ਦਲੀਪ ਸਿੰਘ (ਚੇਅਰਮੈਨ), ਅਸ਼ੋਕ ਗੋਇਲ (ਪ੍ਰਧਾਨ), ਸ੍ਰੀ ਰਾਕੇਸ਼ ਜਿੰਦਲ (ਆਰਗੇਨਾਈਜ਼ਿੰਗ ਸਕੱਤਰ), ਐਚ.ਐਸ. ਚੰਨੀ (ਪ੍ਰਧਾਨ, ਫ਼ਤਿਹਗੜ੍ਹ ਸਾਹਿਬ), ਅਸ਼ੋਕ ਮਨਚੰਦਾ (ਪ੍ਰਧਾਨ, ਮੋਗਾ), ਗਗਨਦੀਪ ਮਨਚੰਦਾ (ਮੋਗਾ) ਅਤੇ ਸਤਨਾਮ ਪਨੇਸਰ (ਪ੍ਰਧਾਨ, ਨਵਾਂਸ਼ਹਿਰ) ਸ਼ਾਮਲ ਸਨ | ਐਸੋਸੀਏਸ਼ਨ ਵੱਲੋਂ ਫਾਰਮੇਸੀ ਰਜਿਸਟਰੇਸ਼ਨ ਨਵੀਨੀਕਰਨ ਸਬੰਧੀ ਇੱਕ ਮੰਗ ਪੱਤਰ ਸ੍ਰੀ ਸੁਸ਼ੀਲ ਬਾਂਸਲ, ਪ੍ਰਧਾਨ ਪੰਜਾਬ ਸਟੇਟ ਫਾਰਮੇਸੀ ਕੌਂਸਲ ਨੂੰ ਵੀ ਸੌਂਪਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਲਾਈਨਮੈਨਾਂ 'ਤੇ ਲਾਠੀਚਾਰਜ ਖ਼ਿਲਾਫ਼ ਬੀਕੇਯੂ ਉਗਰਾਹਾਂ ਨੇ ਸਰਕਾਰ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਹਰ ਇਨਸਾਨ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ - ਮੁੰਡੇ <br/>
Ad Position 24
No active advertisement