07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਵਤਾਰ ਸਿੰਘ ਮੱਟਰਾਂ ਸਰਬਸੰਮਤੀ ਨਾਲ ਦੂਜੀ ਵਾਰ ਬਿਲਡਿੰਗ ਉਸਾਰੀ ਲੇਬਰ ਕਮੇਟੀ ਦੇ ਪ੍ਰਧਾਨ ਚੁਣੇ <br/>

Ad Position 21
No active advertisement
ਅਜੀਤ ਡੈਸਕ 07-06-2026
ਭਵਾਨੀਗੜ੍ਹ, 6 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਬਿਲਡਿੰਗ ਉਸਾਰੀ ਲੇਵਰ ਕਮੇਟੀ ਦੀ ਚੋਣ ਮੀਟਿੰਗ ਵਿਸ਼ਵਕਰਮਾ ਮੰਦਿਰ ਵਿਖੇ ਹੋਈ, ਜਿਸ ਵਿਚ ਅਵਤਾਰ ਸਿੰਘ ਮੱਟਰਾਂ ਨੂੰ ਸਰਬਸੰਮਤੀ ਨਾਲ ਦੂਜੀ ਵਾਰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਚੇਅਰਮੈਨ ਸਰਦਾਰਾ ਖ਼ਾਨ ਨੇ ਦੱਸਿਆ ਕਿ 2 ਸਾਲ ਦੀ ਸਮਾਂ ਪੂਰਾ ਹੋਣ ਕਰ ਕੇ ਕਮੇਟੀ ਦੇ ਆਗੂਆਂ ਨੇ ਚੋਣ ਮੀਟਿੰਗ ਕੀਤੀ, ਜਿਸ ਵਿਚ ਅਵਤਾਰ ਸਿੰਘ ਮੱਟਰਾਂ ਨੇ ਪਿਛਲੇ 2 ਸਾਲਾਂ ਦਾ ਲੇਖ਼ਾ ਜੋਖ਼ਾ ਅਤੇ ਹਿਸਾਬ ਮੈਂਬਰਾਂ ਅੱਗੇ ਰੱਖਦਿਆਂ ਨਵੀਂ ਚੋਣ ਦਾ ਐਲਾਨ ਕੀਤਾ, ਜਿਸ ਦੌਰਾਨ ਦੁਬਾਰਾ ਅਵਤਾਰ ਸਿੰਘ ਮੱਟਰਾਂ ਦਾ ਨਾਮ ਪੇਸ਼ ਕਰਦਿਆਂ ਸਰਬਸੰਮਤੀ ਨਾਲ 2 ਸਾਲ ਲਈ ਦੂਜੀ ਵਾਰ ਅਵਤਾਰ ਸਿੰਘ ਮੱਟਰਾਂ ਨੂੰ ਪ੍ਰਧਾਨ, ਸੁਖਚੈਨ ਸਿੰਘ ਚਹਿਲਾਂ ਪੱਤੀ ਅਤੇ ਲਾਭ ਸਿੰਘ ਅਜੀਤ ਨਗਰ ਨੂੰ ਮੀਤ ਪ੍ਰਧਾਨ, ਸੀਨੀਅਰ ਚੇਅਰਮੈਨ ਸਰਦਾਰਾ ਖ਼ਾਨ, ਚੇਅਰਮੈਨ ਬਲਵਿੰਦਰ ਸਿੰਘ, ਖ਼ਜ਼ਾਨਚੀ ਹਰਨੇਕ ਸਿੰਘ ਛੰਨਾਂ, ਮੀਤ ਖ਼ਜ਼ਾਨਚੀ ਕਰਮਜੀਤ ਸਿੰਘ ਹੈਪੀ, ਜਨਰਲ ਸਕੱਤਰ ਬਲਜੀਤ ਸਿੰਘ ਕੋਟ ਕਲ੍ਹਾਂ, ਪੈੱ੍ਰਸ ਸਕੱਤਰ ਬਲਜਿੰਦਰ ਸਿੰਘ ਰੇਤਗੜ੍ਹ, ਸਲਾਹਕਾਰ ਹੰਸਰਾਜ ਸਿੰਘ ਕਾਕੜਾ, ਸਟੇਜ ਸੈਕਟਰੀ ਰਾਜਵਿੰਦਰ ਸਿੰਘ ਝਨੇੜੀ ਤੋਂ ਇਲਾਵਾ ਸੁਖਵਿੰਦਰ ਸਿੰਘ ਬਟਰਿਆਣਾ, ਰੋਹੀ ਸਿੰਘ, ਸੁਖਚੈਨ ਸਿੰਘ, ਮਨਜੀਤ ਸਿੰਘ, ਰਿੰਕੂ ਸਿੰਘ, ਸ਼ਿਵਜੀ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਸੇਵਕ ਸਿੰਘ, ਸੋਮਾ ਸਿੰਘ, ਸੁਖਵਿੰਦਰ ਸਿੰਘ ਕਾਕੜਾ, ਗੁਰਪ੍ਰੀਤ ਸਿੰਘ ਨੂੰ ਮੈਂਬਰ ਚੁਣਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਲਾਈਨਮੈਨਾਂ 'ਤੇ ਲਾਠੀਚਾਰਜ ਦੀ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਵਲੋਂ ਨਿਖੇਧੀ <br/> ਅਗਲੀ ਖ਼ਬਰ ਨਰਸਿੰਗ ਪੋਸਟ ਬੇਸਿਕ ਭਾਗ ਪਹਿਲਾ ਦੇ ਨਤੀਜਿਆਂ 'ਚ ਚਮਕੇ ਨੈਸ਼ਨਲ ਨਰਸਿੰਗ ਇੰਸਟੀਚਿਊਟ ਦੇ ਵਿਦਿਆਰਥੀ <br/>
Ad Position 24