05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਲਾਈਟਾਂ ਦੇ ਖ਼ਰਾਬ ਹੋਣ ਕਾਰਨ ਰਾਤ ਨੂੰ ਸੜਕ 'ਤੇ ਰਹਿੰਦਾ ਘੁੱਪ ਹਨੇਰਾ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਸੰਗਰੂਰ, 7 ਜੂਨ (ਧੀਰਜ ਪਸੋਰੀਆ)- ਬੇਸ਼ੱਕ ਸੂਬਾ ਸਰਕਾਰ ਵਲੋਂ ਲੋਕਾਂ ਤੱਕ ਵੱਧ ਤੋਂ ਵੱਧ ਸਹੂਲਤਾਂ ਪਹੁੰਚਾਉਣ ਲਈ ਵੱਡੇ-ਵੱਡੇ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਹਨ, ਪਰ ਕਈ ਵਾਰ ਕੁਝ ਕੁ ਅਧਿਕਾਰੀ ਇਨ੍ਹਾਂ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ 'ਚ ਰੋੜਾ ਬਣ ਜਾਂਦੇ ਹਨ ਅਤੇ ਲੋਕ ਸਰਕਾਰੀ ਸਹੂਲਤਾਂ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ | ਇਹੀ ਕੁਝ ਹੋ ਰਿਹਾ ਹੈ ਸੰਗਰੂਰ ਦੀ ਨਗਰ ਕੌਂਸਲ 'ਚ | ਸਭ ਸਾਜੋ ਸਾਮਾਨ ਹੋਣ ਦੇ ਬਾਵਜੂਦ ਸ਼ਹਿਰ 'ਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿੱਥੇ ਕਿਤੇ ਸਟਰੀਟ ਲਾਈਟ ਖ਼ਰਾਬ ਹੋ ਜਾਂਦੀ ਹੈ, ਉਸ ਦੀ ਕਈ ਕਈ ਦਿਨ ਮੁਰੰਮਤ ਨਹੀਂ ਕੀਤੀ ਜਾਂਦੀ ਹੈ | ਕੋਲਾ ਪਾਰਕ ਮਾਰਕੀਟ 'ਚ ਲੱਗੀ ਹੋਈ ਮਹਿੰਗੀ ਕੀਮਤ ਦੀ ਉੱਚੀ ਲਾਈਟ ਕਈ ਦਿਨਾਂ ਤੋਂ ਖ਼ਰਾਬ ਪਈ ਹੈ | ਇਹੀ ਹਾਲ ਹੈ ਨਾਭਾ ਗੇਟ ਤੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੱਕ ਸੜਕ ਦੇ ਵਿਚਕਾਰ ਲੱਗੀਆਂ ਹੋਈਆਂ ਲਾਈਟਾਂ ਦਾ ਜੋ ਲੰਬੇ ਸਮੇਂ ਤੋਂ ਖ਼ਰਾਬ ਪਈਆਂ ਹਨ, ਜਿਸ ਕਾਰਨ ਰਾਤ ਸਮੇਂ ਘੁੱਪ ਹਨੇਰਾ ਪਸਰਿਆ ਰਹਿੰਦਾ ਹੈ ਅਤੇ ਦੁਰਘਟਨਾ ਹੋਣ ਦਾ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ | ਇਸੇ ਤਰ੍ਹਾਂ ਬਰਨਾਲਾ ਰੋਡ ਤੇ ਲੱਗੀਆਂ ਲਾਈਟਾਂ ਲੰਬੇ ਸਮੇਂ ਤੋਂ ਗੁਲ ਹੋਈਆਂ ਪਈਆਂ ਹਨ, ਹਾਲਾਂਕਿ ਇਸ ਰੋਡ 'ਤੇ ਪੁਲਿਸ ਲਾਈਨ ਅਤੇ ਜ਼ਿਲ੍ਹਾ ਜੇਲ੍ਹ ਸਥਾਪਿਤ ਹੈ ਪਰ ਇਸ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ | ਉੱਘੇ ਲੇਖਕ ਅਤੇ ਸਮਾਜ ਸੇਵੀ ਸ੍ਰੀ ਮੋਹਨ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵਲੋਂ ਸਥਾਨਕ ਵਿਧਾਇਕਾ, ਮਿਉਂਸਪਲ ਕਮੇਟੀ ਦੇ ਅਧਿਕਾਰੀਆਂ ਅਤੇ ਸੰਬੰਧਿਤ ਨਗਰ ਕੌਂਸਲਰ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਸੜਕ ਤੇ ਛਾਏ ਘੁੱਪ ਹਨੇਰੇ ਕਾਰਨ ਕਿਸੇ ਸਮੇਂ ਵੀ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ |
ਨਗਰ ਕੌਂਸਲ ਦਾ ਗਠਨ ਹੋਣ ਦੇ ਬਾਵਜੂਦ ਰਾਜਨੀਤੀ ਦੀ ਭੇਟ ਚੜ੍ਹ ਗਿਆ ਰਿਆਸਤੀ ਸ਼ਹਿਰ ਸੰਗਰੂਰ
ਸੰਗਰੂਰ ਸ਼ਹਿਰ ਦੇ ਕਈ ਚਿੰਤਕ ਇਹ ਗੱਲ ਆਮ ਕਹਿੰਦੇ ਹਨ ਕਿ ਸ਼ਹਿਰ ਨਗਰ ਕੌਂਸਲ ਦੇ ਗਠਨ ਤੋਂ ਬਗੈਰ ਹੀ ਚੰਗਾ ਸੀ, ਉਦੋਂ ਲੋਕਾਂ ਦੇ ਕੰਮ ਹੋ ਰਹੇ ਸਨ ਪਰ ਜਦੋਂ ਦਾ ਸੰਗਰੂਰ ਵਿਚ ਨਗਰ ਕੌਂਸਲ ਦਾ ਗਠਨ ਹੋਇਆ ਹੈ, ਉਦੋਂ ਤੋਂ ਹੀ ਇਹ ਰਿਆਸਤੀ ਸ਼ਹਿਰ ਬਾਹਰੀ ਰਾਜਨੀਤਿਕ ਦਖਲ ਅੰਦਾਜ਼ੀ ਕਾਰਨ ਸੌੜੀ ਰਾਜਨੀਤੀ ਦੀ ਭੇਟ ਚੜ੍ਹ ਗਿਆ ਹੈ | ਇੰਝ ਲੱਗਦਾ ਹੈ ਕਿ ਜਿਵੇਂ ਇੱਥੋਂ ਦੇ ਨਗਰ ਕੌਂਸਲ ਅਧਿਕਾਰੀਆਂ ਦੀ ਕਮਾਂਡ ਕਿਸੇ ਹੋਰ ਦੇ ਹੱਥ 'ਚ ਹੋਵੇ | ਇਸ ਬਾਹਰੀ ਦਖਲਅੰਦਾਜ਼ੀ ਦੇ ਖ਼ਿਲਾਫ਼ ਸੰਗਰੂਰ ਦੇ ਕਈ ਨਗਰ ਕੌਂਸਲਰ ਆਪਣੀ ਭੜਾਸ ਆਮ ਕੱਢਦੇ ਦੇਖੇ ਜਾ ਸਕਦੇ ਹਨ | ਦੂਜੇ ਪਾਸੇ ਸੰਗਰੂਰ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਿਟੀ ਪਾਰਕ, ਬਨਾਸਰ ਬਾਗ, ਪਟਿਆਲਾ ਗੇਟ ਰੋਡ ਆਦਿ ਵਾਸਤੇ ਕਈ ਮਹੀਨਿਆਂ ਤੋਂ ਫੰਡ ਆਉਣ ਦੇ ਬਾਵਜੂਦ ਉੱਥੇ ਕੰਮ ਸ਼ੁਰੂ ਨਹੀਂ ਹੋ ਰਿਹਾ ਹੈ, ਜਿਸ ਬਾਰੇ ਸ਼ਹਿਰ ਦੇ ਸਮਾਜ ਚਿੰਤਕ ਵਾਰ ਵਾਰ ਆਵਾਜ਼ ਉਠਾ ਰਹੇ ਹਨ ਪਰ ਲੱਗਦਾ ਬਾਹਰੀ ਰਾਜਨੀਤਿਕ ਦਾਖਲ ਅੰਦਾਜ਼ੀ ਕਾਰਨ ਸੰਗਰੂਰ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਵੀ ਚੁੱਪੀ ਵੱਟੀ ਹੋਈ ਹੈ, ਜਿਸ ਦਾ ਖ਼ਮਿਆਜ਼ਾ ਸੰਗਰੂਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਐਨ.ਸੀ.ਸੀ. ਦੇ ਸੂਬਾ ਪੱਧਰੀ ਸਾਲਾਨਾ ਸਿਖਲਾਈ ਕੈਂਪ ਦੀ ਸ਼ੁਰੂਆਤ <br/> ਅਗਲੀ ਖ਼ਬਰ ਬੇਰੁਜ਼ਗਾਰਾਂ ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ <br/>
Ad Position 24