01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਲੇਰਕੋਟਲਾ ਵਿਖੇ ਜਾਨਵਰਾਂ ਦੇ ਹੱਕ 'ਚ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 10-06-2026
ਮਲੇਰਕੋਟਲਾ, 9 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਸਥਾਨਕ ਗਰੇਵਾਲ ਚੌਕ ਵਿਖੇ ਜਾਨਵਰ ਪ੍ਰੇਮੀਆਂ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਵੱਲੋਂ ਇੱਕ ਵਿਸ਼ਾਲ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਰੋਸ ਪ੍ਰਦਰਸ਼ਨ ਮੁੱਖ ਮੰਤਰੀ ਪੰਜਾਬ ਵਲੋਂ ਕੁੱਤਿਆਂ ਸਬੰਧੀ ਦਿੱਤੇ ਗਏ ਬਿਆਨ ਦੇ ਵਿਰੋਧ ਵਿੱਚ ਕੀਤਾ | ਜਿਸ 'ਚ ਭਾਰੀ ਗਿਣਤੀ 'ਚ ਸਥਾਨਕ ਨਾਗਰਿਕਾਂ ਤੇ ਜਾਨਵਰ ਪ੍ਰੇਮੀਆਂ ਨੇ ਹਿੱਸਾ ਲਿਆ | ਐਨੀਮਲ ਵੈੱਲਫੇਅਰ ਹੈਲਪ ਸੁਸਾਇਟੀ ਨਾਭਾ ਤੇ ਮਲੇਰਕੋਟਲਾ ਐਨੀਮਲ ਲਵਰ ਦੇ ਸਾਂਝੇ ਯਤਨਾਂ ਸਦਕਾ ਇਸ ਪ੍ਰਦਰਸ਼ਨ ਵਿੱਚ ਮੁੱਖ ਤੌਰ 'ਤੇ ਕਮਲ ਜੋਸ਼ੀ ਨਾਭਾ, ਡਾ. ਪੂਨਮ ਸ਼ੋਰੀ, ਦੀਪਕ ਸ਼ੋਰੀ, ਯਾਦਵਿੰਦਰ ਸਿੰਘ, ਮੋਨਾ ਜੈਨ, ਅਮਿਤ ਕੁਮਾਰ ਤੇ ਹਰਨ ਸ਼ਰਮਾ ਖੰਨਾ ਸ਼ਾਮਲ ਹੋਏ | ਗਰੇਵਾਲ ਚੌਕ ਵਿਖੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ 'ਆਵਾਜ਼ ਨਹੀਂ, ਹੱਕ ਚਾਹੀਦਾ- ਹਰ ਜੀਵਨ ਨੂੰ ਸਨਮਾਨ ਚਾਹੀਦਾ' ਤੇ 'ਉਨ੍ਹਾਂ ਦੀ ਵੀ ਜ਼ਿੰਦਗੀ ਹੈ, ਉਨ੍ਹਾਂ ਨੂੰ ਵੀ ਜੀਣ ਦਿਓ' ਵਰਗੇ ਨਾਅਰੇ ਲਗਾਏ | ਬੁਲਾਰਿਆਂ ਨੇ ਕਿਹਾ ਕਿ ਆਵਾਰਾ ਪਸ਼ੂ ਤੇ ਕੁੱਤੇ ਵੀ ਇਸੇ ਸਮਾਜ ਤੇ ਸ਼ਹਿਰ ਦਾ ਇੱਕ ਅਹਿਮ ਹਿੱਸਾ ਹਨ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਜ਼ੋਰ-ਜ਼ਬਰਦਸਤੀ ਨਾਲ ਹਟਾਉਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ | ਉਨ੍ਹਾਂ ਕਿਹਾ ਕਿ ਬੇਜ਼ਬਾਨ ਜਾਨਵਰਾਂ ਨੂੰ ਹਟਾਉਣ ਦੀ ਬਜਾਏ ਪ੍ਰਸ਼ਾਸਨ ਨੂੰ ਉਨ੍ਹਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ | ਇਸ ਪ੍ਰਦਰਸ਼ਨ ਦੌਰਾਨ ਹਾਜ਼ਰ ਸੰਸਥਾਵਾਂ ਤੇ ਪਤਵੰਤੇ ਸੱਜਣਾਂ ਨੇ ਆਪਣੀਆਂ ਪੰਜ ਮੁੱਖ ਮੰਗਾਂ ਪ੍ਰਸ਼ਾਸਨ ਦੇ ਸਾਹਮਣੇ ਰੱਖੀਆਂ | ਜਿਨ੍ਹਾਂ ਵਿੱਚ ਕੁੱਤਿਆਂ ਨੂੰ ਹਟਾਉਣ ਦੀ ਬਜਾਏ ਉਨ੍ਹਾਂ ਦੀ ਉਚਿੱਤ ਦੇਖਭਾਲ ਕਰਨ, ਉਨ੍ਹਾਂ ਲਈ ਸ਼ੈਲਟਰ ਹੋਮ, ਭੋਜਨ ਤੇ ਪਾਣੀ ਦੀ ਪੁਖ਼ਤਾ ਵਿਵਸਥਾ ਕਰਨ, ਵੱਡੇ ਪੱਧਰ 'ਤੇ ਵੈਕਸੀਨੇਸ਼ਨ, ਸਟਰਲਾਈਜ਼ੇਸ਼ਨ (ਨਸਬੰਦੀ) ਤੇ ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਦੀ ਮੰਗ ਸ਼ਾਮਲ ਹੈ | ਇਸ ਦੇ ਨਾਲ ਹੀ ਉਨ੍ਹਾਂ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਅਪੀਲ ਕੀਤੀ | ਇਸ ਮੌਕੇ ਜਾਨਵਰ ਪ੍ਰੇਮੀਆਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੀ ਐਮ.ਈ. ਲੈਬ 'ਚ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਲਹਿਰਾਗਾਗਾ 'ਚ ਗੰਦੇ ਪਾਣੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਰਾਮੇ ਵਾਲੀ ਖੂਹੀ ਉੱਪਰ ਲਗਾਏ ਧਰਨੇ <br/>
Ad Position 24