02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਿੱਤਾ ਅਗਵਾਈ ਸੈਮੀਨਾਰ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਸੰਗਰੂਰ, 9 ਜੂਨ (ਸੁਖਵਿੰਦਰ ਸਿੰਘ ਫੁੱਲ)- ਸੰਗਰੂਰ ਸ਼ਹਿਰ 'ਚ ਪਹਿਲੀ ਵਾਰ ਪ੍ਰਥਮ ਟੈੱਸਟ ਪ੍ਰੈਪ ਵਲੋਂ ਇੱਕ ਵਿਸ਼ੇਸ਼ ਕਿੱਤਾ ਅਗਵਾਈ ਸੈਮੀਨਾਰ ਕੀਤਾ ਗਿਆ, ਜਿਸ ਦੌਰਾਨ ਸੰਸਥਾ ਦੀ ਨਵੀਂ ਸ਼ਾਖਾ ਸੰਗਰੂਰ ਵਿੱਚ ਖੁੱਲਣ ਬਾਰੇ ਦੱਸਿਆ ਗਿਆ | ਦਿੱਲੀ ਤੋਂ ਪਹੁੰਚੀ ਪ੍ਰਥਮ ਟੈੱਸਟ ਪ੍ਰੈਪ ਦੀ ਮਾਹਿਰ ਟੀਮ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਨਾਲ ਸੰਬੰਧਿਤ ਵਿਸਤਰਿਤ ਜਾਣਕਾਰੀ ਪ੍ਰਦਾਨ ਕੀਤੀ | ਸੈਮੀਨਾਰ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਸ਼ਮੂਲੀਅਤ ਕੀਤੀ | ਮਾਹਿਰਾਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਜੇਕਰ ਕੋਈ ਵਿਦਿਆਰਥੀ ਜੇ.ਈ.ਈ. ਜਾਂ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਸਫਲ ਨਹੀਂ ਹੋ ਸਕਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਦੇ ਕਰੀਅਰ ਦੇ ਰਸਤੇ ਬੰਦ ਹੋ ਜਾਂਦੇ ਹਨ | ਉਨ੍ਹਾਂ ਨੇ ਕਲੈਟ, ਕਿਊਟ, ਇਪਮੈਟ, ਲਾਅ, ਮੈਨੇਜਮੈਂਟ, ਹਿਊਮੈਨਿਟੀਜ਼ ਅਤੇ ਹੋਰ ਕਈ ਖੇਤਰਾਂ 'ਚ ਉਪਲਬਧ ਸੁਨਹਿਰੀ ਮੌਕਿਆਂ ਬਾਰੇ ਜਾਣਕਾਰੀ ਦਿੱਤੀ | ਖ਼ਾਸ ਤੌਰ 'ਤੇ ਆਰਟਸ ਅਤੇ ਹਿਊਮੈਨਿਟੀਜ਼ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਮੌਜੂਦ ਬਿਹਤਰੀਨ ਕਰੀਅਰ ਵਿਕਲਪਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਟੀਮ ਨੇ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਦਾਖ਼ਲੇ ਦੀ ਪ੍ਰਕਿਰਿਆ, ਸਕਾਲਰਸ਼ਿਪ ਮੌਕੇ ਅਤੇ ਇਨ੍ਹਾਂ ਕੋਰਸਾਂ ਤੋਂ ਬਾਅਦ ਮਿਲਣ ਵਾਲੇ ਚੰਗੇ ਤਨਖ਼ਾਹ ਪੈਕੇਜਾਂ ਬਾਰੇ ਜਾਣਕਾਰੀ ਦਿੱਤੀ | ਟੀਮ ਨੇ ਕਿਹਾ ਕਿ ਸਹੀ ਸਮੇਂ 'ਤੇ ਸਹੀ ਮਾਰਗ ਦਰਸ਼ਨ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦਾ ਹੈ | ਇਸ ਸੈਮੀਨਾਰ ਨੇ ਕਈ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਗ਼ਲਤ ਧਾਰਨਾਵਾਂ ਨੂੰ ਦੂਰ ਕੀਤਾ ਅਤੇ ਉਨ੍ਹਾਂ ਨੂੰ ਨਵੇਂ ਕਰੀਅਰ ਵਿਕਲਪਾਂ ਬਾਰੇ ਸੋਚਣ ਲਈ ਪ੍ਰੇਰਿਤ ਕੀਤਾ | ਪ੍ਰਥਮ ਟੈੱਸਟ ਪ੍ਰੈਪ ਦੀ ਨਵੀਂ ਸੰਗਰੂਰ ਸ਼ਾਖਾ ਰਾਹੀਂ ਹੁਣ ਸਥਾਨਕ ਵਿਦਿਆਰਥੀਆਂ ਨੂੰ ਮੈਟਰੋ ਸ਼ਹਿਰਾਂ ਵਿੱਚ ਜਾਣ ਦੀ ਲੋੜ ਤੋਂ ਬਿਨਾਂ ਹੀ ਮਾਹਿਰ ਫੈਕਲਟੀ, ਕਰੀਅਰ ਕਾਊਾਸਲਿੰਗ, ਮੋਕ ਟੈੱਸਟ, ਸਟੱਡੀ ਮੈਟੀਰੀਅਲ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਉੱਚ ਪੱਧਰੀ ਸਹੂਲਤਾਂ ਉਪਲਬਧ ਹੋਣਗੀਆਂ |
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਸੰਬੰਧੀ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਲੋਕ-ਡੀ.ਸੀ. ਅਗਲੀ ਖ਼ਬਰ ਅਧਿਆਪਕਾਂ ਦਾ ਵਫ਼ਦ ਡਾਇਰੈਕਟਰ ਸਿੱਖਿਆ ਨੂੰ ਮਿਲਿਆ <br/>
Ad Position 24