02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਾਹਿਤਕਾਰਾਂ ਵਲੋਂ ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਦਿੱਤਾ ਸੱਦਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਧੂਰੀ, 9 ਜੂਨ (ਸੰਜੇ ਲਹਿਰੀ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦਿਨੋਂ ਦਿਨ ਲੱਗ ਰਹੇ ਖੋਰੇ ਲਈ ਸਮੇਂ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ ਦੇ ਨਾਲ-ਨਾਲ ਬਹੁ ਗਿਣਤੀ ਪੰਜਾਬੀ ਖ਼ੁਦ ਵੀ ਜ਼ਿੰਮੇਵਾਰ ਹਨ | ਰਾਜ ਵਿਚਲੇ ਸੈਨਿਕ ਸਕੂਲਾਂ ਵਿਚੋਂ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਬੰਦ ਕਰਕੇ ਵਾਧੂ ਵਿਸ਼ਾ ਕਰਨਾ, ਸੂਬਾ ਸਰਕਾਰ ਵਲੋਂ ਪੰਜਾਬ ਰਾਜ ਭਾਸ਼ਾ ਐਕਟ 2008 ਨੂੰ ਅਮਲੀ ਰੂਪ 'ਚ ਲਾਗੂ ਨਾ ਕਰਨਾ ਅਤੇ ਲੋਕਾਂ ਵਲੋਂ ਸਹੀ ਤਰੀਕੇ ਨਾਲ ਆਵਾਜ਼ ਬੁਲੰਦ ਨਾ ਕਰਨਾ ਇਸ ਦੀ ਤਾਜ਼ਾ ਉਦਾਹਰਨ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਹੋਰ ਅਨੇਕਾਂ ਸਾਹਿਤਕਾਰਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਉਪਰੰਤ ਗੁਰੂ ਜੀ ਦੇ ਜੀਵਨ ਅਤੇ ਅਦੁੱਤੀ ਸ਼ਹਾਦਤ ਬਾਰੇ ਗਿਆਨ ਸਿੰਘ ਬਾਵਾ ਅਤੇ ਰਾਮ ਚੰਦ ਸ਼ਰਮਾ ਨੇ ਵਿਚਾਰ ਸਾਂਝੇ ਕੀਤੇ | ਸਮਾਗਮ ਦੀ ਸ਼ੁਰੂਆਤ ਬੀਤੇ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇਣ ਵਾਲੇ ਲੇਖਕਾਂ, ਕਲਾਕਾਰਾਂ ਅਤੇ ਮੈਂਬਰਾਂ ਦੇ ਸਕੇ ਸੰਬੰਧੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤੀ ਗਈ | ਜਨਵਰੀ ਮਹੀਨੇ ਤੋਂ ਲਗਾਤਾਰ ਚੱਲ ਰਹੇ ਕਵਿਤਾ ਸਿਖਲਾਈ ਸਕੂਲ ਦਾ ਛੇਵਾਂ ਪਾਠ ਪੜ੍ਹਾਉਂਦਿਆਂ ਛੰਦ ਸ਼ਾਸਤਰੀ ਅਧਿਆਪਕ ਜੰਗ ਸਿੰਘ ਫੱਟੜ ਵੱਲੋਂ ਚਰਨ ਅਤੇ ਸੀਰਸ਼ ਬਿੰਦੀਆਂ ਤੋਂ ਇਲਾਵਾ ਟਿੱਪੀ ਤੇ ਅੱਧਕ ਦੀ ਸਹੀ ਵਰਤੋਂ ਕਰਨ ਬਾਰੇ ਵੀ ਉਦਾਹਰਨਾਂ ਸਹਿਤ ਜਾਣਕਾਰੀ ਦਿੱਤੀ ਗਈ | ਜੂਨ ਮਹੀਨੇ ਵਿੱਚ ਜਨਮੇਂ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਵੀ ਕੀਤਾ ਗਿਆ | ਅਖੀਰ ਵਿੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਸੰਜੇ ਲਹਿਰੀ, ਮੈਨੇਜਰ ਜਗਦੇਵ ਸ਼ਰਮਾ, ਡਾ. ਪਰਮਜੀਤ ਸਿੰਘ ਦਰਦੀ, ਮਨਜੀਤ ਕੌਰ ਸੰਧੂ, ਗੁਰਜੰਟ ਮੀਮਸਾ, ਜਸਮੀਤ ਸਿੰਘ, ਹਰਬੰਸ ਸਿੰਘ ਬੇਨੜਾ, ਜਸਵੀਰ ਸਿੰਘ ਬੰਘਾਂਵਾਲੀ, ਬਖ਼ਸ਼ੀਸ਼ ਸਿੰਘ ਸਿੱਧੂ, ਬਲਜੀਤ ਸਿੰਘ ਬਾਂਸਲ, ਰਾਜੂ ਨਾਹਰ ਗੀਤਕਾਰ, ਰਾਮ ਲੁਬਾਣੇ ਵਾਲਾ, ਪਰਮਜੀਤ ਸੰਧੂ, ਸੁਖਦੇਵ ਸ਼ਰਮਾ, ਡਾ. ਹਰਪਾਲ ਸਿੰਘ ਭੜੀ, ਕੁਲਵਿੰਦਰ ਕੌਰ ਕਾਜਲ, ਮੰਨਤ ਢੀਂਡਸਾ, ਸੁੱਖੀ ਮੂਲੋਵਾਲ, ਰਣਜੀਤ ਸਿੰਘ ਧੂਰੀ, ਜੰਗ ਸਿੰਘ ਫੱਟੜ, ਗੁਰਦਿਆਲ ਨਿਰਮਾਣ ਧੂਰੀ, ਪੇਂਟਰ ਸੁਖਦੇਵ ਸਿੰਘ, ਜਗਤਾਰ ਸਿੰਘ ਸਿੱਧੂ, ਜੀਵਨ ਬੜੀ ਅਤੇ ਚਰਨਜੀਤ ਮੀਮਸਾ ਨੇ ਆਪੋ ਆਪਣੀਆਂ ਰਚਨਾਵਾਂ ਭੇਟ ਕੀਤੀਆਂ | ਮੰਚ ਸੰਚਾਲਕ ਦੀ ਜ਼ਿੰਮੇਵਾਰੀ ਮਨਪ੍ਰੀਤ ਕੌਰ ਢੀਂਡਸਾ ਨੇ ਬਾਖ਼ੂਬੀ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਮੱਕੜ ਦਾ ਦਿਹਾਂਤ <br/> ਅਗਲੀ ਖ਼ਬਰ ਮੋਹਨ ਸ਼ਰਮਾ ਦੀ ਕਹਾਣੀ 'ਸਫ਼ਰ' 'ਤੇ ਬਣੇਗੀ ਫ਼ਿਲਮ <br/>
Ad Position 24