03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਖੱਤਰੀ ਮਹਾਂਸਭਾ ਦੀ ਸੂਬਾ ਪੱਧਰੀ ਇਕੱਤਰਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਅਮਰਗੜ੍ਹ, 9 ਜੂਨ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਖੱਤਰੀ ਮਹਾਂਸਭਾ ਪੰਜਾਬ ਦੀ ਇੱਕ ਵਿਸ਼ੇਸ਼ ਇਕੱਤਰਤਾ ਕਿ੍ਸ਼ਨ ਕੌਸ਼ਲ ਦੀ ਦੇਖ-ਰੇਖ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਇੰਚਾਰਜਾਂ ਤੋਂ ਇਲਾਵਾ ਅਤੇ ਸੂਬੇ ਦੇ ਉਪ ਪ੍ਰਧਾਨ ਵਰਿੰਦਰ ਕੁਮਾਰ ਕੰਦ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ | ਇਸ ਇਕੱਤਰਤਾ ਦੌਰਾਨ ਖੱਤਰੀ ਸਮਾਜ ਦੀ ਏਕਤਾ, ਸਮਾਜਿਕ ਗਤੀਵਿਧੀਆਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹਾਜ਼ਰ ਮੈਂਬਰਾਂ ਨੇ ਸਮਾਜ ਹਿਤ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਲ-ਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ | ਸੂਬਾ ਉਪ ਪ੍ਰਧਾਨ ਵਰਿੰਦਰ ਕੁਮਾਰ ਕੰਦ ਨੇ ਸਮਾਜ ਅਤੇ ਸੰਗਠਨ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਪ੍ਰਮੁੱਖ ਮੈਂਬਰ ਕਿ੍ਸ਼ਨ ਕੌਸ਼ਲ, ਡਾ. ਹਰਜੀਤ ਕੌਸ਼ਲ, ਕੌਂਸਲਰ ਦੀਪਕ ਕੋੜਾ, ਕੌਂਸਲਰ ਸੰਦੀਪ ਕੋੜਾ, ਸੀਨੀਅਰ ਆਗੂ ਪ੍ਰੇਮ ਚੰਦ ਕਪੂਰ ਅਤੇ ਰਜਤ ਸ਼ਾਹੀ ਆਦਿ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ | ਅੰਤ ਵਿੱਚ ਕੌਂਸਲਰ ਦੀਪਕ ਕੌੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਿੰਦਰ ਕੁਮਾਰ ਬਬਲੀ, ਪਾਰਸ ਸ਼ਾਹੀ, ਰਾਜੇਸ਼ ਕੁਮਾਰ, ਵਿਕਰਮ ਰੇਹਾਨ, ਰਾਜਿੰਦਰ ਕੁਮਾਰ ਨਿੱਟੂ, ਡਾ. ਲੋਕਰਾਜ, ਨਿਤਿਨ ਕੋੜਾ, ਮਹੇਸ਼ ਜਖ਼ਮੀ ਅਤੇ ਤਰਸੇਮ ਭੰਡਾਰੀ ਸਮੇਤ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧੂਰੀ ਵਿਖੇ ਟਾਵਰ 'ਤੇ ਚੜਿ੍ਹਆ ਮਾਨਸਾ ਦਾ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ 5994 ਈ.ਟੀ.ਟੀ. ਟੀਚਰਾਂ ਨੇ ਸਰਕਾਰ ਖ਼ਿਲਾਫ... ਅਗਲੀ ਖ਼ਬਰ ਪੈਨਸ਼ਨਰਾਂ ਨੇ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀ ਨੂੰ ਭੰਡਿਆ
Ad Position 24