11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਾਵਰਕਾਮ ਦੇ ਪੈਨਸ਼ਨਰਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ ਤੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 11-06-2026
ਲਹਿਰਾਗਾਗਾ, 10 ਜੂਨ (ਅਸ਼ੋਕ ਗਰਗ) - ਪੈਨਸ਼ਨ ਯੂਨੀਅਨ ਪਾਵਰਕਾਮ ਐਂਡ ਟਰਾਂਸਕੋ ਲਹਿਰਾਗਾਗਾ ਜਰਨਲ ਕੌਂਸਲ ਦੀ ਮਹੀਨਾਵਾਰ ਮੀਟਿੰਗ ਡਵੀਜ਼ਨ ਪ੍ਰਧਾਨ ਸੁਖਜਿੰਦਰ ਸਿੰਘ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿਚ ਕੰਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਨਿਰੰਜਣ ਸਿੰਘ ਗਿਦੜਿਆਣੀ, ਜਗਜੀਤ ਸਿੰਘ ਚਾਹਲ, ਸੀਨੀਅਰ ਆਗੂ ਮਹਿੰਦਰ ਸਿੰਘ ਨੇ ਕਿਹਾ ਕਿ ਹਰੇਕ ਦਾ ਕੰਮ ਯੂਨੀਅਨ ਤੋਂ ਉੱਪਰ ਉੱਠ ਕੇ ਕਰਵਾਉਣਾ ਚਾਹੀਦਾ ਹੈ | ਜਗਜੀਤ ਸਿੰਘ ਚਾਹਲ ਨੇ ਕਿਹਾ ਕਿ ਸਾਨੂੰ ਆਪਣੀ ਸਮਝ ਅਨੁਸਾਰ ਹਰ ਕੰਮ ਕਰਵਾਉਣਾ ਚਾਹੀਦਾ ਹੈ ਅਤੇ ਐਸ. ਆਈ.ਆਰ ਦੇ ਸਬੰਧ 'ਚ ਅਪਣੇ ਵਿਚਾਰ ਪ੍ਰਗਟ ਕੀਤੇ | ਗੁਰਮੇਲ ਸਿੰਘ ਖਾਈ ਸਰਕਲ ਪ੍ਰਧਾਨ ਨੇ ਆਉਣ ਵਾਲੇ ਸੰਘਰਸ਼ ਪ੍ਰੋਗਰਾਮ ਵਾਰੇ ਦੱਸਿਆ ਕਿ 14 ਜੂਨ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਵਿਖੇ ਧਰਨੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ 16 ਤੇ 17 ਜੂਨ ਨੂੰ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕੀਤਾ ਜਾਵੇਗਾ ਅਤੇ ਪੈਨਸ਼ਨਰਾਂ ਨੂੰ ਗਿ੍ਫ਼ਤਾਰੀ ਦੇਣ ਲਈ ਤਿਆਰ ਰਹਿਣ ਲਈ ਕਿਹਾ | ਡਵੀਜ਼ਨ ਪ੍ਰਧਾਨ ਸੁਖਜਿੰਦਰ ਸਿੰਘ ਭੁਟਾਲ ਨੇ ਡਵੀਜ਼ਨ ਦੇ ਕੰਮਾਂ ਸਬੰਧੀ ਸਾਥੀਆਂ ਨੂੰ ਜਾਣੂ ਕਰਵਾਇਆ ਅਤੇ ਜਥੇਬੰਦੀ ਦੇ ਆ ਰਹੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਕਿਹਾ ਅਤੇ ਨਾਲ ਹੀ ਸਥਾਨਕ ਜਥੇਬੰਦੀਆਂ ਨਾਲ ਸਾਂਝਾ ਫ਼ਰੰਟ ਬਣਾਉਣ ਲਈ ਸਾਥੀਆਂ ਤੋਂ ਸੁਝਾਅ ਮੰਗੇ, ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਾਂਝਾ ਫ਼ਰੰਟ ਬਣਾਉਣਾ ਚਾਹੀਦਾ ਹੈ, ਮੀਟਿੰਗ ਵਿਚ ਬੋਲਦਿਆਂ ਮਨਜੀਤ ਕੁਮਾਰ ਜੇ.ਈ ਸਰਕਲ ਸਕੱਤਰ ਨੇ ਕਿਹਾ ਕਿ ਪਟਿਆਲਾ ਵਿਚ ਪਿਛਲੇ ਦਿਨੀਂ ਅਪਰੇਂਟਸਿਪ ਲਾਈਨਮੈਨਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਸਾਥੀ ਜਰਨੈਲ ਸਿੰਘ ਜੇ.ਈ, ਭੂਰਾ ਸਿੰਘ ਲਹਿਲ ਕਲਾਂ, ਮਹਿੰਦਰ ਸਿੰਘ ਖਾਈ, ਚਰਨਜੀਤ ਸਿੰਘ ਖਾਈ, ਕੇਵਲ ਦਾਸ, ਜੋਗਿੰਦਰ ਸਿੰਘ ਲਹਿਰਾ, ਮਹਿੰਦਰ ਸਿੰਘ ਮੀਟਰ ਇੰਸਪੈਕਟਰ, ਭਰਭੂਰ ਸਿੰਘ ਆਲਮਪੁਰ, ਜਗਜੀਤ ਸਿੰਘ ਚਾਹਲ, ਜਗਜੀਤ ਸਿੰਘ ਅੜਕਵਾਸ, ਨਿਰੰਜਣ ਸਿੰਘ ਗਿਦੜਿਆਣੀ, ਗੁਰਮੇਲ ਸਿੰਘ ਖਾਈ, ਗੁਰਮੇਲ ਸਿੰਘ ਘੋੜੇਨਬ, ਮਨਜੀਤ ਕੁਮਾਰ ਜੇ.ਈ, ਜੰਗੀਰ ਸਿੰਘ ਕਟਾਰੀਆ, ਚਿਮਨ ਲਾਲ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਰਮਚਾਰੀਆਂ ਨੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦੇ ਕੇ ਵਿਭਾਗੀ ਚਿੱਠੀਆਂ ਸਾੜੀਆਂ <br/> ਅਗਲੀ ਖ਼ਬਰ ਫੂਡ ਕਮਿਸ਼ਨ ਮੈਂਬਰ ਜਸਵੀਰ ਸਿੰਘ ਸੇਖੋਂ ਵਲੋਂ ਮਲੇਰਕੋਟਲਾ ਦੇ ਰਾਸ਼ਨ ਡਿਪੂਆਂ ਦੀ ਅਚਨਚੇਤ ਜਾਂਚ <br/>
Ad Position 24