26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਕਾਰਨ ਅਕਾਲੀ ਆਗੂਆਂ ਨੇ ਪ੍ਰਗਟਾਇਆ ਰੋਸ <br/>

Ad Position 21
No active advertisement
ਅਜੀਤ ਡੈਸਕ 15-06-2026
ਸੰਗਰੂਰ, 14 ਜੂਨ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) - ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਵਲੋਂ ਅੱਜ ਸੰਗਰੂਰ ਸ਼ਹਿਰ ਦੀ ਮਹਾਵੀਰ ਚੌਂਕ ਤੋਂ ਫੁਆਰਾ ਚੌਂਕ ਅਤੇ ਪਟਿਆਲਾ ਗੇਟ ਰੋਡ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਖਸਤਾ ਹਾਲਾਤ ਦੇ ਸਬੰਧ 'ਚ ਧਰਮ ਅਰਥ ਲੰਗਰ ਦੇ ਅੱਗੇ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹੇ ਜਾਣ ਵਾਲੇ ਸ਼ਹਿਰ ਸੰਗਰੂਰ ਦੇ ਹਾਲਤਾਂ ਦਾ ਅੰਦਾਜ਼ਾ ਇਨ੍ਹਾਂ ਸੜਕਾਂ ਤੋਂ ਬਾਖ਼ੂਬੀ ਲਗਾਇਆ ਜਾ ਸਕਦਾ ਹੈ | ਸ਼ਹਿਰ ਦੀਆਂ ਲਗਪਗ ਸਾਰੀਆਂ ਹੀ ਮੁੱਖ ਸੜਕਾਂ 'ਤੇ ਵੱਡੇ-ਵੱਡੇ ਟੋਏ ਪਏ ਹਨ | ਰਿਪੂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਸਮੇਂ ਸਥਾਨਕ ਬਰਨਾਲਾ ਕੈਂਚੀਆਂ ਤੋਂ ਫੁਆਰਾ ਚੌਂਕ ਤੱਕ ਦੀ ਸੜਕ ਬਣਾਈ ਗਈ ਸੀ ਪਰ ਪੰਜ ਸਾਲ ਕਾਂਗਰਸ ਦੀ ਸਰਕਾਰ ਲੰਘ ਗਈ ਅਤੇ ਹੁਣ ਸਾਢੇ ਚਾਰ ਸਾਲ ਇਸ ਸਰਕਾਰ ਨੂੰ ਵੀ ਹੋ ਗਏ ਹਨ ਅਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਮੁੜ ਕੇ ਇਸ ਸੜਕ ਦੀ ਕੋਈ ਰਿਪੇਅਰ ਤੱਕ ਨਹੀਂ ਕੀਤੀ ਗਈ | ਅੱਜ ਇਸ ਸੜਕ ਦਾ ਹਾਲ ਇਹ ਹੈ ਕਿ ਸ਼ਹਿਰ ਵਾਸੀਆਂ ਦਾ ਇੱਥੋਂ ਲੰਘਣਾ ਅÏਖਾ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਲਗ-ਪਗ ਸਾਰਿਆਂ ਹੀ ਸੜਕਾਂ ਦਾ ਇਹੀ ਹਾਲ ਹੈ | ਰਿਪੂ ਢਿੱਲੋਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਸੰਜੀਦਗੀ ਦਾ ਅੰਦਾਜ਼ਾ ਇਸ ਗੱਲ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਇਸ ਸੜਕ ਦਾ ਵਰਕ ਆਰਡਰ ਕਰੀਬ 6 ਮਹੀਨੇ ਪਹਿਲਾਂ 30 ਜਨਵਰੀ ਦਾ ਹੋਇਆ ਹੈ ਪਰ ਅਫ਼ਸਰਾਂ ਅਤੇ ਕਮੇਟੀ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਠੇਕੇਦਾਰ ਅਜੇ ਤੱਕ ਕੰਮ ਸ਼ੁਰੂ ਨਹੀਂ ਕਰ ਰਿਹਾ | ਇਸੇ ਤਰ੍ਹਾਂ ਹੋਰ ਕੰਮਾਂ ਦੇ ਵੀ ਟੈਂਡਰ ਹੋਏ ਹਨ ਪਰ ਕਿਤੇ ਅਫ਼ਸਰ ਵਰਕ ਆਡਰ ਨਹੀਂ ਦਿੰਦੇ ਅਤੇ ਕਿਤੇ ਆਪਸੀ ਰੌਲਿਆਂ ਕਰ ਕੇ ਕੰਮ ਸ਼ੁਰੂ ਨਹੀਂ ਹੋ ਰਹੇ | ਅੱਗੇ ਬਰਸਾਤਾਂ ਦਾ ਮੌਸਮ ਹੈ ਅਜੇ ਤੱਕ ਬਰਸਾਤੀ ਨਾਲਿਆਂ ਦੀ ਕੋਈ ਸਫ਼ਾਈ ਨਹੀਂ ਕੀਤੀ ਗਈ | ਰਣਬੀਰ ਕਾਲਜ ਰੋਡ, ਜੇ.ਪੀ. ਕਲੋਨੀ, ਸੋਹੀਆਂ ਰੋਡ, ਬਾਜ਼ੀਗਰ ਬਸਤੀ ਅਤੇ ਧੂਰੀ ਗੇਟ ਦੇ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਅੰਦਰ ਪਾਣੀ ਭਰ ਜਾਂਦਾ ਹੈ ਪਰ ਇਸ ਵੱਲ ਧਿਆਨ ਨਹੀ ਦਿੱਤਾ ਜਾ ਰਿਹਾ | ਇਸ ਮੌਕੇ ਬੋਲਦਿਆਂ ਸ਼ਹਿਰੀ ਪ੍ਰਧਾਨ ਏ.ਪੀ. ਸਿੰਘ ਬਾਬਾ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੇ ਨਾਲ-ਨਾਲ ਸੀਵਰੇਜ, ਵਾਟਰ ਸਪਲਾਈ ਅਤੇ ਸਟਰੀਟ ਲਾਈਟ ਸੇਵਾਵਾਂ ਦਾ ਬਹੁਤ ਬੁਰਾ ਹਾਲ ਹੈ | ਪਾਰਟੀ ਦੇ ਸੀਨੀਅਰ ਆਗੂ ਅਤੇ ਕੌਂਸਲਰ ਵਿਜੈ ਲੰਕੇਸ਼ ਨੇ ਵੀ ਚਿਤਾਵਨੀ ਦਿੱਤੀ ਕਿ ਜੇ ਸੜਕ ਦੀ ਹਾਲਤ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸ਼ਹਿਰੀਆਂ ਵੱਲੋਂ ਵੱਡੇ ਪੱਧਰ ਉੱਤੇ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਸਾਬਕਾ ਕੌਂਸਲਰ ਸੰਦੀਪ ਦਾਨੀਆ, ਸਾਬਕਾ ਕੌਂਸਲਰ ਪਿਆਰਾ ਸਿੰਘ, ਬੋਬੀ ਗਿੱਲ, ਨੋਨੀ ਸੇਖੋ ਸਾਹਿਬ, ਵਿਕਾਸ ਮਲਕ ਅਤੇ ਤਰਨਜੀਤ ਸਿੰਘ ਆਦਿ ਆਗੂ ਮੌਜੂਦ ਸਨ | ਇਸ ਸੰਬੰਧੀ ਜਦ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੇ ਸੁਧਾਰ ਲਈ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਨਤੀਜੇ ਆਉਂਦੇ ਕੁੱਝ ਦਿਨਾਂ ਵਿੱਚ ਵਿਖਾਈ ਦੇਣਗੇ | ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦਾ ਸੁਧਾਰ ਇਸੇ ਮਹੀਨੇ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਸ਼ਿਵਮ ਕਲੋਨੀ ਦੀਆਂ 3, ਅਫ਼ਸਰ ਕਲੋਨੀ ਦੀ 1, ਪੂਨੀਆ ਕਲੋਨੀ ਦੀਆਂ 2, ਅਨਾਜ ਮੰਡੀ ਦੀਆਂ 2, ਰਣਬੀਰ ਕਾਲਜ ਦੇ ਸਾਹਮਣੇ ਵਾਲੀ ਸੜਕ ਅਤੇ ਲਾਲ ਬੱਤੀ ਚੌਂਕ ਤੋਂ ਪਟਿਆਲਾ ਗੇਟ ਤੱਕ ਸੜਕ ਦੇ ਸੁਧਾਰ ਲਈ ਤਕਰੀਬਨ 60 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਸੱਥ ਲਈ ਪਹਿਲਾਂ ਬੀਰ ਕਲਾਂ ਵਿਖੇ ਇਕੱਤਰ ਹੋਣਗੇ ਨੌਜਵਾਨ <br/> ਅਗਲੀ ਖ਼ਬਰ ਪੰਜਾਬ ਸਰਕਾਰ 5994 ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਨੂੰ ਤੁਰੰਤ ਨਿਯੁਕਤ ਕਰੇ - ਸ਼ਰਮਾ <br/>
Ad Position 24