26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੜਕ ਸੁਰੱਖਿਆ ਨਿਯਮ ਵਿਸ਼ੇ 'ਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 15-06-2026
ਸੁਨਾਮ ਊਧਮ ਸਿੰਘ ਵਾਲਾ, 14 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਟਰੈਫ਼ਿਕ ਪੁਲਿਸ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਟਰੈਫ਼ਿਕ ਇੰਚਾਰਜ ਸਹਾਇਕ ਥਾਣੇਦਾਰ ਨਿਰਭੈ ਸਿੰਘ ਦੀ ਅਗਵਾਈ ਵਿਚ ਸਥਾਨਕ ਆਈ.ਟੀ.ਆਈ ਚੌਂਕ 'ਚ ਈ-ਰਿਕਸ਼ਾ ਯੂਨੀਅਨ ਵਿਖੇ ਟਰੈਫ਼ਿਕ ਨਿਯਮ ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਸੜਕੀ ਆਵਾਜਾਈ ਸੁਰੱਖਿਅਤ ਬਣਾਉਣ ਅਤੇ ਈ ਰਿਕਸ਼ਾ ਦੇ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਪੰਜਾਬ ਟਰੈਫ਼ਿਕ ਪੁਲਿਸ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਈ-ਰਿਕਸ਼ਾ ਤੇ ਰਜਿਸਟਰ ਨੰਬਰ ਪਲੇਟਾਂ ਲਾਉਣ ਲਈ ਪ੍ਰੇਰਿਤ ਕੀਤਾ ਗਿਆ | ਟਰੈਫ਼ਿਕ ਇੰਚਾਰਜ ਨਿਰਭੈ ਸਿੰਘ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਈ-ਰਿਕਸ਼ਾ ਨੂੰ ਰਜਿਸਟਰੇਸ਼ਨ ਤੋਂ ਛੋਟ ਸੀ ਪਰ ਹੁਣ ਪੰਜਾਬ ਸਰਕਾਰ ਦੇ ਨਵੇਂ ਨੋਟੀਫ਼ਿਕੇਸ਼ਨ ਅਨੁਸਾਰ ਹਰ ਈ-ਰਿਕਸ਼ਾ ਦੀ ਰਜਿਸਟਰੇਸ਼ਨ ਕਰਵਾਉਣ ਉਪਰੰਤ ਨੰਬਰ ਪਲੇਟ ਲਾਉਣੀ ਲਾਜ਼ਮੀ ਹੈ | ਇਸ ਦਾ ਨਾਲ ਹੀ ਈ-ਰਿਕਸ਼ਾ ਦੇ ਅੱਗੇ ਅਤੇ ਪਿੱਛੇ ਰਜਿਸਟਰ ਨੰਬਰ ਸਾਫ਼ ਤੌਰ ਤੇ ਲਿਖੇ ਹੋਣ ਦੀ ਲੋੜ ਹੈ | ਈ ਰਿਕਸ਼ਾ ਚਾਲਕਾਂ ਨੂੰ ਆਪਣੇ ਵਾਹਨਾਂ ਦੇ ਜ਼ਰੂਰੀ ਕਾਗ਼ਜ਼ਾਤ ਜਿਵੇਂ ਕੀ ਆਰਸੀ, ਬੀਮਾ, ਡਰਾਈਵਿੰਗ ਲਾਇਸੈਂਸ ਆਦਿ ਕੋਲ ਹੋਣੇ ਜ਼ਰੂਰੀ ਹਨ | ਨਿਯਮਾਂ ਅਨੁਸਾਰ ਈ-ਰਿਕਸ਼ਾ ਡਰਾਈਵਰ ਤੋਂ ਇਲਾਵਾ ਸਿਰਫ਼ 4 ਸਵਾਰੀਆਂ ਅਤੇ ਕੁੱਲ 40 ਕਿੱਲੋ ਤੱਕ ਦਾ ਸਮਾਨ ਲਿਜਾਇਆ ਜਾ ਸਕਦਾ ਹੈ ਅਤੇ ਈ-ਰਿਕਸ਼ਾ ਅਤੇ ਆਟੋ ਚਾਲਕਾਂ ਲਈ ਵਰਦੀ ਅਤੇ ਨੇਮ ਪਲੇਟ ਵੀ ਲਾਜ਼ਮੀ ਹੈ |
Ad Position 22
No active advertisement
ਪਿਛਲੀ ਖ਼ਬਰ ਬੀਬਾ ਖੰਗੂੜਾ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ-ਚਰਚਾ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਧੂਰੀ ਤੋਂ ਜਾਗਰੂਕਤਾ ਵਾਹਨ ਕੀਤੇ ਰਵਾਨਾ <br/>
Ad Position 24