26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬੀਬਾ ਖੰਗੂੜਾ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ-ਚਰਚਾ

Ad Position 21
No active advertisement
ਅਜੀਤ ਡੈਸਕ 15-06-2026
ਅਹਿਮਦਗੜ੍ਹ 14 ਜੂਨ (ਰਣਧੀਰ ਸਿੰਘ ਮਹੋਲੀ) - ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਬੀਬਾ ਅਮਨਦੀਪ ਕੌਰ ਖੰਗੂੜਾ ਨੇ ਬਾਜੀਗਰ ਸੈੱਲ ਦੇ ਚੇਅਰਮੈਨ ਜੱਗਾ ਰਾਮ ਧਰਮਸੋਤ ਦੇ ਦਫ਼ਤਰ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਕੌਂਸਲਰ ਅਤੇ ਸ਼ਹਿਰੀ ਬਲਾਕ ਪ੍ਰਧਾਨ ਦੀਪਕ ਸ਼ਰਮਾ ਅਤੇ ਕੌਂਸਲਰ ਮੋਨੀਆ ਬੱਧਣ ਪਤਨੀ ਸੰਦੀਪ ਬੱਧਣ ਵਾਰਡ 17 ਵਲੋਂ ਇਕ ਭਰਵੀਂ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕਰਦਿਆਂ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਾਈ ਵਿਉਂਤਬੰਦੀ ਉਲੀਕੀ ਗਈ | ਬੀਬਾ ਅਮਨਦੀਪ ਖੰਗੂੜਾ ਨੇ ਇਕੱਤਰ ਹੋਏ ਆਗੂਆਂ ਤੇ ਵਰਕਰਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਿਆ ਅਤੇ ਵਿਸ਼ੇਸ਼ ਅਪੀਲ ਕੀਤੀ ਕਿ ਹਲਕਾ ਅਮਰਗੜ੍ਹ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਧੜੇਬਾਜ਼ੀ ਨਾ ਬਣਾਈ ਜਾਵੇ ਤਾਂ ਜੋ ਕਾਂਗਰਸ ਪਾਰਟੀ ਹਲਕਾ ਅਮਰਗੜ੍ਹ ਵਿਚ ਇੱਕ ਮਜ਼ਬੂਤ ਸਥਿਤੀ ਵਿਚ ਰਹੇ | ਇਸ ਮੌਕੇ 'ਤੇ ਸਰਪੰਚ ਸਗੀਰ ਮੁਹੰਮਦ ਦਹਿਲੀਜ਼, ਪ੍ਰਧਾਨ ਸ਼ਹਿਰੀ ਦੀਪਕ ਸ਼ਰਮਾ ਸੰਦੀਪ ਬੱਧਣ, ਮੋਨੀਆ ਬੱਧਣ, ਬਿੱਟੂ ਖੰਗੂੜਾ, ਦਲਬੀਰ ਖੰਗੂੜਾ, ਹਰਪ੍ਰੀਤ ਸਿੰਘ ਅਹਿਮਦਗੜ੍ਹ ਛੰਨਾ, ਸਤਨਾਮ ਸਿੰਘ, ਹੈਪੀ ਪ੍ਰਧਾਨ, ਅਮਰਜੀਤ ਮਿਸ਼ਾਲ, ਕੁਲਦੀਪ ਰਾਮ ਲਾਲਕਾ, ਜੱਗਾ ਰਾਮ ਧਰਮਸੋਤ, ਨੁੱਖਾ ਰਾਮ ਧਰਮਸੋਤ, ਕਾਲੂ ਰਾਮ ਧਰਮਸੋਤ, ਸੇਵਾ ਰਾਮ ਧਰਮਸੋਤ ਅਤੇ ਹੋਰ ਸਾਥੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕਮੇਟੀਆਂ ਦਾ ਕੀਤਾ ਗਠਨ <br/> ਅਗਲੀ ਖ਼ਬਰ ਸੜਕ ਸੁਰੱਖਿਆ ਨਿਯਮ ਵਿਸ਼ੇ 'ਤੇ ਸੈਮੀਨਾਰ ਕਰਵਾਇਆ
Ad Position 24