26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮੀਂਹ ਕਾਰਨ ਗਰੀਬ ਪਰਿਵਾਰ ਦਾ ਮਕਾਨ ਹੋਇਆ ਤਹਿਸ ਨਹਿਸ <br/>

Ad Position 21
No active advertisement
ਅਜੀਤ ਡੈਸਕ 15-06-2026
ਲੌਂਗੋਵਾਲ, 14 ਜੂਨ (ਵਿਨੋਦ, ਖੰਨਾ) -ਬੀਤੇ ਦਿਨ ਹੋਈ ਭਾਰੀ ਬਰਸਾਤ ਨੇ ਪਿੰਡ ਸ਼ੋਰੋਂ ਦੇ ਪਰਿਵਾਰ ਦਾ ਇੱਕੋ ਇੱਕ ਕਮਰਾ ਢਹਿ ਢੇਰੀ ਕਰ ਕੇ ਰੱਖ ਦਿੱਤਾ ਹੈ | ਮਾਤਾ ਬਲਜੀਤ ਕੌਰ ਪਤਨੀ ਸਵ. ਚਮਕੌਰ ਸਿੰਘ ਦਾ ਪਰਿਵਾਰ ਹੁਣ ਆਪਣੇ ਹੀ ਘਰ 'ਚ ਕੱਖਾਂ ਕਾਨਿਆਂ ਨਾਲ ਬਣੇ ਛੱਪਰ ਵਿਚ ਸ਼ਰਣ ਲੈਣ ਲਈ ਮਜਬੂਰ ਹੋ ਗਿਆ ਹੈ | ਉੱਘੇ ਸਮਾਜ ਸੇਵੀ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਸ਼ੇਰੋਂ ਦੇ ਢਿੱਲੋਂ ਪੱਤੀ ਵਾਸੀ ਬਲਜੀਤ ਕੌਰ ਪਤਨੀ ਚਮਕੌਰ ਸਿੰਘ ਆਪਣੇ 2 ਪੁੱਤਰਾਂ ਸੁਖਵਿੰਦਰ ਸਿੰਘ ਅਤੇ ਪ੍ਰਗਟ ਸਿੰਘ ਲਾਡੀ ਨਾਲ ਰਹਿੰਦੀ ਹੈ | ਇਸ ਅÏਰਤ ਦੇ ਪਤੀ ਚਮਕੌਰ ਸਿੰਘ ਦੀ 6 ਸਾਲ ਪਹਿਲਾਂ ਮੌਤ ਹੋ ਗਈ ਹੈ | ਦੱਸਿਆ ਜਾਂਦਾ ਹੈ ਕਿ ਇਸ ਪਰਿਵਾਰ ਕੋਲ 18 ਏਕੜ ਦੇ ਕਰੀਬ ਜ਼ਮੀਨ ਸੀ, ਪ੍ਰੰਤੂ ਗ਼ਰੀਬੀ ਨੇ ਐਸੇ ਦਿਨ ਪੁੱਠੇ ਘੁੰਮਾਏ ਕਿ ਜ਼ਮੀਨ ਗਹਿਣੇ ਕਰਨੀ ਪੈ ਗਈ ਅਤੇ ਉਧਾਰੀ ਚੁਕਤਾ ਕਰਨ ਦੇ ਬਾਵਜੂਦ ਵੀ ਜ਼ਮੀਨ ਅੱਜ ਤੱਕ ਵਾਪਸ ਨਹੀਂ ਮਿਲੀ ਅਤੇ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ | ਇਸ ਪਰਿਵਾਰ ਕੋਲ ਘਰ ਦੇ ਨਾਮ 'ਤੇ ਜੋ ਇੱਕੋ ਇੱਕ ਕਮਰਾ ਹੈ, ਉਹ ਪਹਿਲਾਂ ਤੋਂ ਹੀ ਜ਼ਰਜ਼ਰ ਹੋਇਆ ਪਿਆ ਸੀ ਪਰ ਲੰਘੀ ਰਾਤ ਜਦੋਂ ਪਰਿਵਾਰ ਇਸ ਕਮਰੇ ਵਿਚ ਸੁੱਤਾ ਪਿਆ ਸੀ ਤਾਂ ਬਰਸਾਤ ਕਾਰਨ ਇਸ ਕਮਰੇ ਦੀ ਡਾਟਾਂ ਵਾਲੀ ਛੱਤ ਧੜੰਮ ਕਰਕੇ ਡਿਗ ਗਈ | ਚੰਗੇ ਭਾਗਾਂ ਨਾਲ ਇਸ ਪਰਿਵਾਰ ਦਾ ਜਾਨੀ ਨੁਕਾਨ ਤਾਂ ਨਹੀਂ ਹੋਇਆ ਪਰ ਇਸ ਪਰਿਵਾਰ ਦਾ ਟੈਲੀਵਿਜ਼ਨ ਸਮੇਤ ਹੋਰ ਕਾਫ਼ੀ ਸਾਰਾ ਘਰੇਲੂ ਸਮਾਨ ਨੁਕਸਾਨਿਆ ਗਿਆ ਹੈ | ਹੁਣ ਇਹਨਾਂ ਦਾ ਘਰ ਰਹਿਣ ਦੇ ਕਾਬਲ ਨਹੀਂ ਹੈ | ਸਮਾਜ ਸੇਵੀ ਪ੍ਰਦੀਪ ਸਿੰਘ ਦਾ ਕਹਿਣਾ ਹੈ ਸਰਕਾਰ ਤੋਂ ਤਾਂ ਬਹੁਤੀ ਉਮੀਦ ਦਿਸਦੀ ਨਹੀਂ | ਪਿੰਡ ਸ਼ੇਰੋਂ ਦੇ ਪਤਵੰਤਿਆਂ ਨੇ ਸਮਾਜ ਸੇਵੀ ਸੰਸਥਾਵਾਂ ਤੋਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ ਖ਼ਤਮ ਕਰ ਕੇ ਮਜ਼ਦੂਰਾਂ ਦਾ ਹੱਕ ਮਾਰਿਆ- ਕਾਮਰੇਡ ਸੇਖੋਂ ਅਗਲੀ ਖ਼ਬਰ ਅਕਾਲੀ ਦਲ (ਬ) ਨੂੰ ਭਰਵਾਂ ਹੁੰਗਾਰਾ <br/>
Ad Position 24