ਮਲੇਰਕੋਟਲਾ, 14 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਜ਼ਿਲ੍ਹਾ ਕਮੇਟੀ ਸੀ ਪੀ ਆਈ (ਐਮ) ਮਲੇਰਕੋਟਲਾ ਦੀ ਮੀਟਿੰਗ ਕਾਮਰੇਡ ਅਬਦਲ ਸਤਾਰ ਦੀ ਹਾਜ਼ਰੀ ਵਿੱਚ ਹੋਈ | ਮੀਟਿੰਗ ਵਿੱਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਮੀਟਿੰਗ ਵਿੱਚ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਉਨ੍ਹਾਂ ਦਾ ਟਾਕਰਾ ਕਰਨ ਲਈ ਸੀ ਪੀ ਆਈ (ਐਮ) ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਨੌਜਵਾਨ ਪੀੜ੍ਹੀ ਨੂੰ ਪ੍ਰੇਰਣਾ ਦੇ ਕੇ ਸ਼ਾਮਲ ਕੀਤਾ ਜਾਵੇ |ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਉਨਤੀ ਲੇਬਰ ਕਾਨੂੰਨ ਖ਼ਤਮ ਕਰ ਕੇ ਚਾਰ ਲੇਬਰ ਕੋਡ ਲਾਗੂ ਕਰ ਕੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਤੋਂ ਵਾਂਝੇ ਕਰ ਦਿੱਤਾ ਹੈ | ਮਜ਼ਦੂਰ ਦੀ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ ਬਾਰਾਂ ਘੰਟੇ ਕਰ ਦਿੱਤੀ | ਉਨ੍ਹਾਂ ਇੱਕ ਅਗਸਤ ਨੂੰ ਕਾਮਰੇਡ ਸੁਰਜੀਤ ਦੀ ਬਰਸੀ ਉੱਤੇ ਵੱਧ ਤੋਂ ਵੱਧ ਸਾਥੀ ਪਹੁੰਚਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਛੇ ਜੁਲਾਈ ਤੋਂ ਦਸ ਜੁਲਾਈ ਤੱਕ ਖੇਤ ਮਜ਼ਦੂਰ ਯੂਨੀਅਨ ਅਤੇ ਕਿਸਾਨ ਸਭਾ ਵੱਲੋਂ ਸਾਂਝੇ ਤੌਰ ਤੇ ਆਪਣੀਆਂ ਭਖਦੀਆਂ ਮੰਗਾਂ ਲਈ ਐਸ ਡੀ ਐਮ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ | ਮੀਟਿੰਗ ਵਿੱਚ ਕਾਮਰੇਡ ਰਛਪਾਲ ਸਿੰਘ ਮਹੋਲੀ ਤਹਿਸੀਲ ਸਕੱਤਰ ਅਹਿਮਦਗੜ੍ਹ, ਕਾਮਰੇਡ ਅਮਰਜੀਤ ਸਿੰਘ ਸੰਗਾਲਾ, ਕਾਮਰੇਡ ਮੁਖ਼ਤਿਆਰ ਸਿੰਘ ਧਲੇਰ, ਕਾਮਰੇਡ ਨਾਰੰਗ ਸਿੰਘ ਮਹੇਰਨਾ, ਕਾਮਰੇਡ ਜਗਦੀਪ ਸਿੰਘ ਮਹੇਰਨਾ, ਕਾਮਰੇਡ ਗੁਰਮੁਖ ਸਿੰਘ ਮਹੇਰਨਾ, ਕਾਮਰੇਡ ਮੁਹੰਮਦ ਰਮਜ਼ਾਨ, ਕਾਮਰੇਡ ਮੁਹੰਮਦ ਸੈਫ਼ੀ, ਕਾਮਰੇਡ ਮੁਹੰਮਦ ਹਲੀਮ, ਕਾਮਰੇਡ ਪੱਪੂ, ਕਾਮਰੇਡ ਬੇਅੰਤ ਸਿੰਘ ਨੱਥੋਹੇੜੀ, ਕਾਮਰੇਡ ਮੁਹੰਮਦ ਅਨਵਰ ਹਾਜ਼ਰ ਸਨ |