26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕੌਂਸਲਰ ਮੁਹੰਮਦ ਹਬੀਬ ਦੇ ਪਰਿਵਾਰ ਵਲੋਂ 51 ਹਜ਼ਾਰ ਗੁਰਦੁਆਰਾ ਸਾਹਿਬ ਲਈ ਭੇਟ <br/>

Ad Position 21
No active advertisement
ਅਜੀਤ ਡੈਸਕ 15-06-2026
ਮਲੇਰਕੋਟਲਾ, 14 ਜੂਨ (ਮੁਹੰਮਦ ਹਨੀਫ਼ ਥਿੰਦ) - ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਲੇਰਕੋਟਲਾ ਦੀ ਪ੍ਰਬੰਧਕੀ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਵਾਲੇ ਵਾਰਡ ਨੰਬਰ 8 ਤੋਂ ਨਗਰ ਕੌਂਸਲ ਦੀਆਂ ਲੰਘੀਆਂ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਵਾਲੇ ਮੁਹੰਮਦ ਹਬੀਬ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਮੁਹੰਮਦ ਹਬੀਬ ਨੇ ਕਿਹਾ ਮੈਂ ਇਸ ਵਾਰਡ ਦੇ ਸਿੱਖ ਭਾਈਚਾਰੇ ਅਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਲਈ ਆਇਆ ਹਾਂ | ਕਦੇ ਵੀ ਸੇਵਾ ਵਾਸਤੇ ਮੇਰੀ ਲੋੜ ਹੋਵੇ ਤਾਂ ਮੈਂ ਹਾਜ਼ਰ ਰਹਾਂਗਾ | ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਿੱਖ ਭਾਈਚਾਰੇ ਵਲੋਂ ਮੁਹੰਮਦ ਹਬੀਬ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਲੇਰਕੋਟਲਾ ਦੇ ਮੁੱਖ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਨੇ ਦੱਸਿਆ ਕੌਂਸਲਰ ਮੁਹੰਮਦ ਹਬੀਬ ਦੇ ਪਰਿਵਾਰ ਵਲੋਂ 51 ਹਜ਼ਾਰ ਰੁਪਏ ਗੁਰਦੁਆਰਾ ਸਾਹਿਬ ਲੰਗਰਾਂ ਲਈ ਸੇਵਾ ਕੀਤੀ ਗਈ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਢੀਂਡਸਾ, ਬਹਾਦਰ ਸਿੰਘ ਕੈਸ਼ੀਅਰ, ਆਤਮਾ ਸਿੰਘ ਇੰਸਪੈਕਟਰ, ਆਤਮਾ ਸਿੰਘ ਢਿੱਲੋਂ, ਮਾਸਟਰ ਪਿਆਰਾ ਸਿੰਘ, ਗੁਰਦੀਪ ਸਿੰਘ, ਡਾਕਟਰ ਹਰਮੇਲ ਸਿੰਘ, ਸੁਖਵਿੰਦਰ ਸਿੰਘ, ਹਰਬੰਸ ਸਿੰਘ ਸੈਕਟਰੀ, ਰਘਬੀਰ ਸਿੰਘ, ਬਲਜੀਤ ਸਿੰਘ ਅਜੀਤ ਨਗਰ, ਸੁਰਜੀਤ ਸਿੰਘ ਡਿਫੈਂਸ ਕਾਲੋਨੀ ਅਤੇ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੋਲਡ ਮੈਡਲਿਸਟ ਰਮਨਦੀਪ ਸਿੰਘ ਦਾ ਪਿੰਡ ਪਹੁੰਚਣ 'ਤੇ ਸਨਮਾਨ <br/> ਅਗਲੀ ਖ਼ਬਰ ਐਨ.ਡੀ.ਏ. ਦੀ ਟਰੇਨਿੰਗ ਪੂਰੀ ਕਰ ਕੇ ਪਿੰਡ ਪਹੁੰਚਣ 'ਤੇ ਲੈਫ਼ਟੀਨੈਂਟ ਅਮਨ ਸਿੰਘ ਦਾ ਸੁਆਗਤ <br/>
Ad Position 24