ਕੌਹਰੀਆਂ, 14 ਜੂਨ (ਸੁਨੀਲ ਕੁਮਾਰ ਗਰਗ) - ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ - ਵਾਕੋ ਇੰਡੀਆ ਓਡੀਸ਼ਾ ਵਿਚ ਕਰਵਾਈਆਂ ਗਈਆਂ ਖੇਡਾਂ ਦੌਰਾਨ ਰਮਨਦੀਪ ਸਿੰਘ ਪੁੱਤਰ ਹਰਮੀਤ ਸਿੰਘ ਮੀਤਾ ਸਾਬਕਾ ਸਰਪੰਚ ਸਾਦੀਹਰੀ ਨੇ ਗੋਲਡ ਮੈਡਲ ਹਾਸਿਲ ਕਰਨ ਵਾਲੇ ਬੱਚੇ ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਜੱਗਾ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਮਨਦੀਪ ਸਿੰਘ ਰੂਟਸ ਕੰਟਰੀ ਸਕੂਲ, ਹਿਮਾਚਲ ਪ੍ਰਦੇਸ਼ ਵਿਚ ਪੜ੍ਹਾਈ ਕਰ ਰਿਹਾ ਹੈ | ਵਾਕੋ ਇੰਡੀਆ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਇੱਕ ਸ਼ਾਨਦਾਰ ਪ੍ਰਾਪਤੀ ਕਰ ਕੇ ਪ੍ਰਭਾਵਸ਼ਾਲੀ ਤਗਮਾ ਜਿੱਤ ਜਿੱਥੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | ਰਮਨਦੀਪ ਸਿੰਘ ਦੀ ਇਸ ਪ੍ਰਾਪਤੀ 'ਤੇ ਇਲਾਕੇ ਸਮੇਤ ਪੂਰੇ ਪੰਜਾਬ ਨੂੰ ਮਾਣ ਹੈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਸੀਰ ਸਿੰਘ ਜੱਗਾ, ਅਮਰੀਕ ਸਿੰਘ ਰਾਏਧਰਾਣਾ, ਕੁਲਦੀਪ ਸ਼ਰਮਾ, ਹਰਦੀਪ ਸ਼ਰਮਾ, ਮੰਗਾਂ ਸਿੰਘ, ਜੱਗੀ ਸਿੰਘ, ਜਸਪਾਲ ਹਰੀਕਾ, ਪ੍ਰਕਾਸ਼ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਪਿੰਡ ਨਿਵਾਸੀਆਂ ਨੇ ਆਸ ਪ੍ਰਗਟਾਈ, ਕਿ ਰਮਨਦੀਪ ਇੱਕ ਦਿਨ ਹੋਰ ਵੀ ਉੱਚੀਆਂ ਬੁਲੰਦੀਆਂ ਹਾਸਲ ਕਰੇਗਾ |