25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭਗਵਾਨਪੁਰਾ ਦੀ ਮੇਨ ਫਿਰਨੀ ਨੂੰ ਪੱਕਾ ਕਰਨ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 15-06-2026
ਸ਼ੇਰਪੁਰ, 14 ਜੂਨ (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ) - ਪਿੰਡ ਭਗਵਾਨਪੁਰਾ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਮੰਡੀ ਬੋਰਡ ਵਲੋਂ ਪਿੰਡ ਦੀ ਕੱਚੀ ਫਿਰਨੀ ਨੂੰ ਪੱਕਾ ਕਰਨ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਅਤੇ ਆਪ ਦੇ ਹਲਕਾ ਮੁੱਖ ਬੁਲਾਰਾ ਤੇ ਯੂਥ ਆਗੂ ਚੇਤਨ ਰਿਸ਼ੀ ਚੀਨੂੰ ਵਲੋਂ ਕਰਵਾਈ ਗਈ | ਇਸ ਮੌਕੇ ਭਗਵਾਨਪੁਰਾ ਦੇ ਸਰਪੰਚ ਮੈਡਮ ਰੁਪਾਲੀ ਰਿਸ਼ੀ ਅਤੇ ਗ੍ਰਾਮ ਪੰਚਾਇਤ ਵਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਦਾ ਇਨ੍ਹਾਂ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ ਅਤੇ ਇਸ ਦੀ ਸ਼ੁਰੂਆਤ ਕਰਾਉਣ ਲਈ ਧੰਨਵਾਦ ਵੀ ਕੀਤਾ ਗਿਆ | ਸਰਪੰਚ ਮੈਡਮ ਰੁਪਾਲੀ ਰਿਸ਼ੀ ਨੇ ਦੱਸਿਆ ਕਿ ਇਹ ਫਿਰਨੀ ਕੱਚੀ ਹੋਣ ਕਰ ਕੇ ਬਰਸਾਤਾਂ ਮੌਕੇ ਅਤੇ ਨਾਲੀਆਂ ਦਾ ਪਾਣੀ ਖੜਨ ਕਰ ਕੇ ਨਰਕ ਬਣਿਆ ਰਹਿੰਦਾ ਸੀ ਜਿਸ ਤੋਂ ਹੁਣ ਫਿਰਨੀ ਪੱਕੀ ਹੋਣ ਕਾਰਨ ਨਿਜਾਤ ਮਿਲੇਗੀ | ਚੇਅਰਮੈਨ ਰਾਜਵਿੰਦਰ ਸਿੰਘ ਨੇ ਕਿਹਾ ਕਿ ਹਲਕਾ ਮਹਿਲ ਕਲਾਂ ਅਤੇ ਬਲਾਕ ਸ਼ੇਰਪੁਰ ਦੇ ਕਿਸੇ ਵੀ ਪਿੰਡ ਦੇ ਵਿਕਾਸ ਕਾਰਜਾਂ ਵਿਚ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਾਵੇਗੀ ਤੇ ਹਰ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ | ਇਸ ਮੌਕੇ ਸਰਪੰਚ ਰੁਪਾਲੀ ਰਿਸ਼ੀ, ਪੰਚਾਇਤ ਮੈਂਬਰ ਮੋਨੂੰ ਸ਼ਰਮਾਂ, ਹੈਪੀ ਬਾਬਾ, ਪ੍ਰਦੀਪ ਰਿਸ਼ੀ, ਸਾਰਿਤਾ ਰਾਣੀ, ਪੰਚਾਇਤ ਮੈਂਬਰ ਪਰਮਜੀਤ ਕੌਰ, ਸਾਬਕਾ ਸਰਪੰਚ ਮਾਸਟਰ ਰਾਮਨਾਥ, ਗੁਰਦੇਵ ਸਿੰਘ ਚਹਿਲ, ੲਤ. ਨਰੇਸ਼ ਰਿਸ਼ੀ, ਬਲਦੇਵ ਸਿੰਘ ਚਹਿਲ, ਪਿਆਰਾ ਲਾਲ ਨੰਬਰਦਾਰ, ਦਰਸ਼ਨ ਸਿੰਘ ਫੌਜੀ, ਜਸਪਾਲ ਰਿਸ਼ੀ, ਹਰਦੀਪ ਕੌਰ ਸਰਪੰਚ, ਹਰਜਿੰਦਰ ਸਿੰਘ ਬਿੱਲੂ ਬਲਾਕ ਸੰਮਤੀ ਮੈਂਬਰ, ਸਵਰਨ ਸਿੰਘ ਚਹਿਲ, ਰਣਜੀਤ ਸਿੰਘ ਚਹਿਲ, ਗੁਰਜੀਤ ਸਿੰਘ ਲਾਲੀ ਚਹਿਲ,ਚੇਤਨ ਰਿਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਆਗੂ ਤੇ ਪਿੰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲੈਕਚਰਾਰਾਂ ਦੀ ਭਰਤੀ ਨਾਲ ਸਰਕਾਰੀ ਸਕੂਲਾਂ ਦਾ ਸਿੱਖਿਆ ਤੰਤਰ ਹੋਰ ਮਜ਼ਬੂਤ ਹੋਵੇਗਾ- ਭਰਾਜ <br/> ਅਗਲੀ ਖ਼ਬਰ ਢੀਂਡਸਾ ਦੀ ਅਗਵਾਈ ਹੇਠ ਅਕਾਲੀ ਦਲ (ਪੁਨਰ ਸੁਰਜੀਤ) ਵਰਕਰਾਂ ਨੂੰ ਕਰ ਰਿਹਾ ਲਾਮਬੰਦ- ਰਿਪੂ ਢਿੱਲੋਂ <br/>
Ad Position 24