06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੰਦੀਪ ਕੌਰ ਖਰਾਸੀਆ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 16-06-2026
ਲੌਂਗੋਵਾਲ, 15 ਜੂਨ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬੀਬਾ ਸੰਦੀਪ ਕੌਰ ਖਰਾਸੀਆ ਨੂੰ ਇਸਤਰੀ ਵਿੰਗ ਲੌਂਗੋਵਾਲ ਦੀ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਬੀਬਾ ਪਰਮਿੰਦਰ ਕੌਰ ਬਰਾੜ ਨੇ ਬੀਬਾ ਸੰਦੀਪ ਕੌਰ ਖਰਾਸੀਆ ਦੀ ਨਿਯੁਕਤੀ ਦਾ ਰਸਮੀ ਐਲਾਨ ਕੀਤਾ | ਇਸ ਮੌਕੇ ਸਥਾਨਕ ਲੀਡਰਸ਼ਿਪ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਬੀਬੀ ਸੰਦੀਪ ਕੌਰ, ਗੋਲਡੀ ਅਤੇ ਬੀਬੀ ਬਰਾੜ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਬੀਬੀ ਪਰਵਿੰਦਰ ਕੌਰ ਅੱਜੀ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਸੰਨੋ ਦੇਵੀ ਐੱਮ.ਸੀ., ਨੰਬਰਦਾਰ ਅਵਤਾਰ ਸਿੰਘ ਦੁੱਲਟ, ਜਗਸੀਰ ਸਿੰਘ ਗਾਂਧੀ ਸਾਬਕਾ ਐਮ.ਸੀ., ਯੂਥ ਆਗੂ ਕਮਲ ਬਰਾੜ, ਰਣਜੀਤ ਸਿੰਘ ਕੂਕਾ ਸਾ. ਮੀਤ ਪ੍ਰਧਾਨ, ਕੁਲਦੀਪ ਸਿੰਘ ਦੂਲੋ, ਬਲਵਿੰਦਰ ਸਿੰਘ ਸਾਬਕਾ ਐਮ.ਸੀ., ਬਿੰਦਰ ਸਿੰਘ ਬਿੰਦੀ, ਮੇਵਾ ਨਾਥ, ਰਵੀ ਨਾਥ ਅਤੇ ਜਗਸੀਰ ਸਿੰਘ ਬਬਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਵੱਡਾ ਘੱਲੂਘਾਰਾ ਕਲੱਬ ਰੋਹੀੜਾ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ <br/>
Ad Position 24
No active advertisement