ਸੰਗਰੂਰ, 18 ਜੂਨ (ਧੀਰਜ ਪਸੋਰੀਆ) - ਕੇਂਦਰ ਸਰਕਾਰ ਵਲੋਂ ਐਫ.ਐਸ.ਐਸ.ਏ ਆਈ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਵਪਾਰੀਆਂ ਨੂੰ ਕੁਝ ਰਾਹਤ ਦਿੱਤੀ ਗਈ ਸੀ। ਇਸ ਨੋਟੀਫ਼ਿਕੇਸ਼ਨ ਵਿਚ ਬਾਕਾਇਦਾ ਤੌਰ ‘ਤੇ ਲਿਖਿਆ ਗਿਆ ਹੈ ਕਿ ਐਫ ਐਸ ਐਸ ਏ ਆਈ ਲਾਇਸੰਸ ਜਾਂ ਰਜਿਸਟਰੇਸ਼ਨ ਕੇਵਲ ਇੱਕ ਵਾਰ ਹੀ ਹੋਵੇਗੀ। ਇਸ ਨਾਲ ਵਪਾਰੀਆਂ ਨੂੰ ਖ਼ੁਸ਼ੀ ਹੋਈ ਸੀ ਕਿ ਇਸ ਲਾਇਸੰਸ ਨੂੰ ਵਾਰ-ਵਾਰ ਨਵਿਆਉਣ ਦਾ ਝੰਜਟ ਖ਼ਤਮ ਹੋ ਗਿਆ ਹੈ ਪਰ ਇਹ ਝੰਜਟ ਅਸਲ ਵਿਚ ਉਸੇ ਤਰ੍ਹਾਂ ਹੀ ਬਰਕਰਾਰ ਹੈ। ਹਰ ਸਾਲ ਨਵਿਆਉਣ ਦਾ ਚੱਕਰ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਹੋਇਆਂ ਪੰਜਾਬ ਕਰਿਆਨਾ ਰਿਟੇਲਰ ਐਸੋਸੀਏਸ਼ਨ ਦੇ ਸੂਬਾਈ ਆਗੂ ਅਸ਼ੋਕ ਕੁਮਾਰ ਗੋਇਲ ਨੇ ਕਿਹਾ ਕਿ ਇਹ ਵਪਾਰੀਆਂ ਨਾਲ ਧੋਖਾ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਜਦੋਂ ਨੋਟੀਫ਼ਿਕੇਸ਼ਨ ਹੀ ਜਾਰੀ ਹੋ ਗਿਆ ਹੈ ਤਾਂ ਪ੍ਰਸ਼ਾਸਨ ਨੂੰ ਉਸ ਨੋਟੀਫ਼ਿਕੇਸ਼ਨ ਨੂੰ ਇੰਨਬਿੰਨ ਲਾਗੂ ਕਰਨਾ ਚਾਹੀਦਾ ਹੈ। ਅਸ਼ੋਕ ਗੋਇਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੋਟੀਫ਼ਿਕੇਸ਼ਨ ਦੇ ਮੁਤਾਬਿਕ ਐਫ ਐਸ ਐਸ ਏ ਆਈ ਅਧੀਨ ਰਜਿਸਟਰੇਸ਼ਨ ਜਾਂ ਲਾਇਸੰਸ ਇਕ ਵਾਰੀ ਹੀ ਜਾਰੀ ਕੀਤਾ ਜਾਵੇ ਉਸ ਨੂੰ ਨਵਿਆਉਣ ਦਾ ਝੰਜਟ ਖ਼ਤਮ ਕੀਤਾ ਜਾਵੇ।
ਐਫ.ਐਸ.ਐਸ.ਏ ਆਈ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵਾਰ ਵਾਰ ਲਾਇਸੰਸ ਨਵਿਆਉਣ ਕਰਵਾਉਣ ਦਾ ਝੰਜਟ ਅਜੇ ਵੀ ਬਰਕਰਾਰ - ਅਸ਼ੋਕ ਗੋਇਲ
ਅਜੀਤ ਡੈਸਕ
19-06-2026