15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪੰਜਾਬ ਦਾ ਵਿਕਾਸ ਹਮੇਸ਼ਾ ਅਕਾਲੀ ਸਰਕਾਰ ਸਮੇਂ ਹੀ ਹੋਇਆ- ਜਸਵੰਤ ਸਿੰਘ ਢਿੱਲੋ

Ad Position 21
No active advertisement
ਅਜੀਤ ਡੈਸਕ 19-06-2026

ਦਿੜ੍ਹਬਾ ਮੰਡੀ, 18 ਜੂਨ (ਹਰਬੰਸ ਸਿੰਘ ਛਾਜਲੀ) - ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਦੀਆਂ ਚੀਕਣੀਆਂ ਚੋਪੜੀਆਂ ਗੱਲਾਂ ਵਿੱਚ ਆ ਕੇ ਧੋਖਾ ਖਾ ਗਏ ਅਤੇ ਹੁਣ ਪਛਤਾਅ ਰਹੇ ਹਨ। ਵਿਕਾਸ ਪੱਖੋਂ ਪੰਜਾਬ ਪੱਛੜ ਕੇ ਰਹਿ ਗਿਆ ਹੈ।ਪੰਜਾਬ ਵਿੱਚ ਵਿਕਾਸ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਬੀ.ਸੀ. ਵਿੰਗ) ਹਲਕਾ ਦਿੜ੍ਹਬਾ ਦੇ ਪ੍ਰਧਾਨ ਜਸਵੰਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਬੀ.ਸੀ. ਵਰਗ ਦੀ ਭਲਾਈ ਲਈ ਅਨੇਕਾਂ ਹੀ ਸਕੀਮਾਂ ਸ਼ੁਰੂ ਕੀਤੀਆਂ ਗਈਆਂ। ਜਿਨ੍ਹਾਂ ਦਾ ਬੀ.ਸੀ. ਵਰਗ ਨੇ ਰੱਜ ਕੇ ਲਾਭ ਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਇਹ ਸਾਰੀਆਂ ਸਕੀਮਾਂ ਲਗਭਗ ਠੱਪ ਹੋ ਕੇ ਰਹਿ ਗਈਆਂ ਹਨ। ਉਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਹੀ ਆਵੇਗੀ। ਜਿਸ ਲਈ ਲੋਕ ਹਰ ਪੱਖੋਂ ਆਪਣਾ ਇਰਾਦਾ ਬਣਾ ਚੁੱਕੇ ਹਨ। ਸਰਕਾਰ ਬਣਦੇ ਹੀ ਬੀ.ਸੀ. ਵਰਗ ਦੀਆਂ ਬੰਦ ਹੋ ਚੁੱਕੀਆਂ ਸਕੀਮਾਂ ਦੁਆਰਾ ਲਾਗੂ ਕੀਤੀਆਂ ਜਾਣਗੀਆਂ। ਹੋਰ ਨਵੀਆਂ ਲਾਹੇਵੰਦ ਸਕੀਮਾਂ ਤਿਆਰ ਕੀਤੀ ਆ ਜਾਣਗੀਆਂ। ਯੁੱਧ ਨਸ਼ਿਆਂ ਵਿਰੁੱਧ ਦੇ ਫੋਕੇ ਨਾਆਰੇ ਲਾਉਣ ਵਾਲੀ ਸਰਕਾਰ ਦੇ ਰਾਜ ਵਿੱਚ ਰੋਜਾਨਾ ਹੀ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਬੀ.ਸੀ. ਵਰਗ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੇ ਅਕਾਲੀ ਸਰਕਾਰ ਬਣਾਉਣ ਵਿੱਚ ਬਣਦਾ ਯੋਗਦਾਨ ਪਏ।

Ad Position 22
No active advertisement
ਪਿਛਲੀ ਖ਼ਬਰ ਐਫ.ਐਸ.ਐਸ.ਏ ਆਈ ਨੋਟੀਫ਼ਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵਾਰ ਵਾਰ ਲਾਇਸੰਸ ਨਵਿਆਉਣ ਕਰਵਾਉਣ ਦਾ ਝੰਜਟ ਅਜੇ ਵੀ ਬਰਕਰਾਰ - ਅਸ਼... ਅਗਲੀ ਖ਼ਬਰ ਫੀਸਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਫੈਸਲਾ ਨਾ ਤਾਂ ਮਾਪਿਆਂ ਦੇ ਹਿੱਤ ਵਿਚ ਹੋਵੇਗਾ ਨਾ ਹੀ ਸਿੱਖਿਆ ਸੰਸਥਾਵਾਂ ਦੇ ਹਿੱਤ...
Ad Position 24