05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰੋਸ ਮਾਰਚ ਉਪਰੰਤ ਬਸਪਾ ਨੇ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 04-07-2026
ਸੰਗਰੂਰ, 3 ਜੁਲਾਈ (ਅਮਨਦੀਪ ਸਿੰਘ ਬਿੱਟਾ)–ਬਹੁਜਨ ਸਮਾਜ ਪਾਰਟੀ ਵੱਲੋੰ ਜਿਲ੍ਹਾ ਪ੍ਰਸ਼ਾਸਨ ਸੰਗਰੂਰ ਨੂੰ ਰੋਸ ਮਾਰਚ ਕਰਨ ਉਪਰੰਤ ਮੰਗ ਪੱਤਰ ਦਿੱਤਾ ਗਿਆ। ਪਾਰਟੀ ਦੇ ਜਨਰਲ ਸਕੱਤਰ ਡਾਕਟਰ ਮੱਖਣ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਪ੍ਰਸ਼ਾਸਨ ਨੂੰ ਦਿੱਤੇ ਮੰਗ ਪੱਤਰ ਉਪਰੰਤ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੈਕਚਰਾਰਾ ਦੀ ਭਰਤੀ ਲਈ ਜਾਰੀ ਕੀਤੇ ਗਏ ਇਸ਼ਤਿਹਾਰਾਂ ਵਿੱਚ ਅਨੁਸੂਚਿਤ ਜਾਤੀਆ ਅਤੇ ਪਛੜੀਆਂ ਸ੍ਰੇਣੀਆ ਲਈ ਬਣਦਾ ਰਖਵਾ ਕੋਟਾ ਨਾ ਦੇਣ ਦੇ ਸਖਤ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੈਕਚਰਾਰਾਂ ਦੀ ਪੋਸਟਾ ਵਿੱਚ ਰਾਖਵਾਕਰਨ ਖਤਮ ਕਰਨ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਸਪਾ ਵੱਲੋਂ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਭੇਜੇ ਗਏ ਮੰਗ ਪੱਤਰ ਰਾਹੀ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਪੱਛੜੀਆ ਸ੍ਰੇਣੀ ਦੇ ਹੱਕਾ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਜਲਦ ਮਸਲੇ ਦਾ ਹੱਲ ਨਾ ਕੱਢਿਆ ਤਾਂ ਸੂਬਾ ਪੱਧਰ ਉੱਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਡਾ. ਸਰੂਪ ਸਿੰਘ ਸਕੱਤਰ, ਸਾਬਕਾ ਏ.ਡੀ.ਸੀ. ਪ੍ਰੀਤਮ ਸਿੰਘ ਜੋਹਲ ਇੰਚਾਰਜ ਲੋਕ ਸਭਾ ਕਿਸਾਨ ਵਿੰਗਾ, ਸਤਿਗੁਰ ਸਿੰਘ ਕੌਹਰੀਆ ਜ਼ਿਲ੍ਹਾ ਪ੍ਰਧਾਨ, ਅਮਨ ਬੋਧ, ਬਲਵਿੰਦਰ ਸਿੰਘ ਧਾਲੀਵਾਲ, ਰਾਮ ਦਾਸ, ਰਣਧੀਰ ਸਿੰਘ ਨਾਗਰਾ, ਪਵਿੱਤਰ ਸਿੰਘ ਇੰਚਾਰਜ ਸੁਨਾਮ, ਭੋਲਾ ਸਿੰਘ ਇੰਚਾਰਜ ਦਿੜ੍ਹਬਾ, ਭੂਰਾ ਸਿੰਘ ਲਹਿਲ ਇੰਚਾਰਜ ਲਹਿਰਾ, ਅਮਰੀਕ ਸਿੰਘ ਇੰਚਾਰਜ ਧੂਰੀ, ਗੁਰਮੇਲ ਸਿੰਘ ਰੰਗੀਲਾ ਪ੍ਰਧਾਨ ਸੰਗਰੂਰ, ਮਾਲਵਿੰਦਰ ਸਿੰਘ ਪ੍ਰਧਾਨ ਧੂਰੀ, ਚਰਨਜੀਤ ਸਿੰਘ ਕੈਥ, ਗੁਰਬਖਸ ਸਿੰਘ, ਸਰੂਪ ਸਿੰਘ ਧੂਰੀ, ਰਾਮ ਸਿੰਘ ਸੁਨਾਮ, ਦੇਸ ਰਾਜ ਸੁਨਾਮ, ਨਾਹਰ ਸਿੰਘ ਬਹਾਦਰਪੁਰ, ਦਰਸ਼ਨ ਸਿੰਘ ਦੁੱਗਾ, ਕਸ਼ਮੀਰਾ ਸਿੰਘ ਲੌਗੋਵਾਲ, ਜਸਵੰਤ ਸਿੰਘ ਸੇਰੋ, ਮਿੱਠੂ ਸਿੰਘ ਖੇਤਲਾ, ਰਾਮਪਾਲ ਸਿੰਘ ਮਹਿਲਾ, ਕਮਲ ਸਿੰਘ ਮਹਿਲਾ, ਜੱਸਾ ਸਿੰਘ ਕੜਿਆਲ, ਅਵਤਾਰ ਸਿੰਘ ਤਾਰੀ ਬੁੱਗਰਾ, ਭੋਲਾ ਸਿੰਘ ਬੁੱਗਰਾ, ਡਾ. ਰਾਜ ਕੁਮਾਰ ਪ੍ਰਧਾਨ ਲਹਿਰਾ, ਜਗਸੀਰ ਸਿੰਘ ਲਹਿਰਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਡਟੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੇ ਮੈਂਬਰਾਂ ਦਾ ਸਨਮਾਨ ਅਗਲੀ ਖ਼ਬਰ ਸੜਕ ਹਾਦਸੇ ਵਿੱਚ ਇੱਕ ਦੀ ਮੌਤ
Ad Position 24
No active advertisement