05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਪ੍ਰਧਾਨਗੀ ਬਰਕਰਾਰ ਰਹਿਣ ਉਪਰੰਤ ਜੱਸੀ ਖੰਗੂੜਾ ਦੇ ਦਫ਼ਤਰ ਪਹੁੰਚੇ ਰਾਜਾ ਵੜਿੰਗ

Ad Position 21
No active advertisement
ਅਜੀਤ ਡੈਸਕ 04-07-2026
ਕੁੱਪ ਕਲਾਂ, ਮਾਲੇਰਕੋਟਲਾ , 3 ਜੁਲਾਈ ( ਸੁਖਜਿੰਦਰ ਸਿੰਘ ਝੱਲ , ਮਨਜਿੰਦਰ ਸਿੰਘ ਸਰੌਦ ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਹਲਕਾ ਅਮਰਗੜ੍ਹ ਨਾਲ ਸਬੰਧਿਤ ਕੁੱਪ ਕਲਾਂ ਵਿਖੇ ਸਥਿਤ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਅਤੇ ਅਮਨਦੀਪ ਖੰਗੂੜਾ ਦੇ ਲੋਕ ਦਫ਼ਤਰ ਵਿਖੇ ਪ੍ਰਧਾਨਗੀ ਬਰਕਰਾਰ ਰਹਿਣ ਉਪਰੰਤ ਪਹਿਲੀ ਵਾਰ ਦਸਤਕ ਦੇਣ ਪਹੁੰਚੇ , ਜਿਸਦੇ ਕਈ ਸਾਰੇ ਸਿਆਸੀ ਮਾਇਨੇ ਨਿਕਲਦੇ ਹਨ । ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਪੰਜਾਬ ਕਾਂਗਰਸ ਇੱਕਮੁੱਠ ਹੋ ਕੇ ਲੜੇਗੀ ਅਤੇ ਸ਼ਾਨਦਾਰ ਤਰੀਕੇ ਨਾਲ ਜਿੱਤ ਪ੍ਰਾਪਤ ਕਰਦਿਆਂ 2027 ਅੰਦਰ ਸਰਕਾਰ ਬਣਾਏਗੀ , ਉਨ੍ਹਾਂ ਆਖਿਆ ਕਿ ਪੰਜਾਬ ਦਾ ਅਵਾਮ ਪਹਿਲਾਂ ਹੀ ਇਹ ਤਹਿ ਕਰ ਚੁੱਕਾ ਹੈ ਕਿ ਅਗਲੇ ਵਰ੍ਹੇ ਕਿਹੜੀ ਪਾਰਟੀ ਨੂੰ ਸੂਬੇ ਦੀ ਸਤ੍ਹਾ ਸੰਭਾਲਣ ਦਾ ਮੌਕਾ ਦੇਣਾ ਹੈ , ਇਸ ਕਰਕੇ ਸੂਬੇ ਦੀ ਸਤ੍ਹਾ ਉੱਤੇ ਮੌਜੂਦਾ ਕਾਬਜ਼ ਸਿਆਸੀ ਧਿਰ ਭਾਵੇਂ ਜਿਸ ਤਰ੍ਹਾਂ ਦੇ ਮਰਜ਼ੀ ਸਬਜਬਾਗ ਲੋਕਾਂ ਨੂੰ ਵਿਖਾ ਲਵੇ ਬਦਲਾਅ ਤਾਂ ਹਰ ਹਾਲ ਹੋ ਕੇ ਰਹੇਗਾ । ਰਾਜਾ ਵੜਿੰਗ ਨੇ ਆਖਿਆ ਕਿ ਜਿਸ ਤਰੀਕੇ ਨਾਲ ਸਾਬਕਾ ਵਿਧਾਇਕ ਜੱਸੀ ਖੰਗੂੜਾ ਅਤੇ ਬੀਬੀ ਅਮਨਦੀਪ ਖੰਗੂੜਾ ਹਲਕੇ ਦੇ ਲੋਕਾਂ ਨਾਲ ਵਿਚਰ ਰਹੇ ਹਨ ਉਹ ਕਾਂਗਰਸ ਨੂੰ ਹੋਰ ਮਜਬੂਤੀ ਵੱਲ ਲੈ ਕੇ ਜਾ ਰਿਹਾ ਹੈ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਬਰਕਰਾਰ ਰਹਿਣ ਉਪਰੰਤ ਬੀਬੀ ਅਮਨਦੀਪ ਕੌਰ ਖੰਗੂੜਾ ਦੀ ਅਗਵਾਈ ਹੇਠ ਲੋਕ ਦਫ਼ਤਰ ਕੁੱਪ ਕਲਾਂ ਵਿਖੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਬਲਾਕ ਅਹਿਮਦਗੜ੍ਹ ਐਸ ਸੀ ਵਿੰਗ ਦੇ ਚੇਅਰਮੈਨ ਸਰਪੰਚ ਜਸਵਿੰਦਰ ਸਿੰਘ , ਜਿਲ੍ਹਾ ਮਲੇਰਕੋਟਲਾ ਕਾਂਗਰਸ ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਲਸੋਈ , ਪ੍ਰਧਾਨ ਬਲਜਿੰਦਰ ਸਿੰਘ ਅੰਬੇਡਕਰ ਆਟੋ ਯੂਨੀਅਨ , ਨਿਰਮਲ ਸਿੰਘ ਉਮਰਪੁਰਾ , ਦਲਬੀਰ ਸਿੰਘ ਖੰਗੂੜਾ, ਯੂਥ ਕਾਂਗਰਸ ਬਲਾਕ ਅਹਿਮਦਗੜ੍ਹ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਕੁੱਪ ਕਲਾਂ , ਜਗਜੀਤ ਸਿੰਘ ਰੋੜੀਆਂ, ਹਰਪ੍ਰੀਤ ਸਮਰਾ ਅਹਿਮਦਗੜ੍ਹ ਛੰਨਾ, ਅਵੀ ਵਾਲੀਆ, ਗੁਰਮੇਲ ਤੋਤਾਪੁਰੀ, ਰਵਿੰਦਰ ਗਰੇਵਾਲ ਉਮਰਪੁਰਾ, ਸਨੀ ਚੀਮਾ, ਗੁਰਪਿੰਦਰ ਸਿੰਘ ਪੰਚ ਕੁੱਪ ਖੁਰਦ , ਪਰਮਿੰਦਰ ਸਿੰਘ ਵਾਲੀਆ, ਲਵੀ ਵਾਲੀਆ, ਬੰਟੀ ਚੌਹਾਨ, ਰਣਜੀਤ ਔਲਖ, ਸਿਰਾਜ ਮੁਹੰਮਦ ਨੱਥੂਮਾਜਰਾ, ਨਿੰਦੀ ਖੰਗੂੜਾ, ਭੁਪਿੰਦਰ ਗਿੱਲ ਜਿਤਵਾਲ ਖੁਰਦ, ਦਵਿੰਦਰ ਮਾਨ, ਦਾਰਾ ਸਿੰਘ ਪ੍ਰਧਾਨ ਕੁੱਪ ਕਲਾਂ, ਗੁਰਪਿੰਦਰ ਪੰਚ ਕੁੱਪ ਖੁਰਦ, ਗੁਰਜੰਟ ਸਿੰਘ ਜਿਤਵਾਲ ਖੁਰਦ, ਰੂਬੀ ਮੰਡੇਰ ਭੁਰਥਲਾ ਕੁਲਬੀਰ ਜ਼ੀਰਾ , ਹੈਪੀ ਖੇੜਾ , ਸੋਨੂੰ ਢੇਸੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਡਟੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਦੇ ਮੈਂਬਰਾਂ ਦਾ ਸਨਮਾਨ
Ad Position 24
No active advertisement