ਧੂਰੀ, 5 ਜੁਲਾਈ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ ) - ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ)ਰਜਿ ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨਰਲ ਸਕੱਤਰ ਸੰਧੂ ਵਰਿਆਣਵੀ ਸਭਾ ਦੀ ਹੋਈ ਹੰਗਾਮੀ ਮੀਟਿੰਗ ਦੇ ਵੇਰਵੇ ਦੱਸਦੇਆ ਕਿਹਾ ਕਿ ਗੰਭੀਰ ਵਿਚਾਰਾਂ ਤੋਂ ਬਾਅਦ ਹੇਠ ਲਿਖੇ ਫੈ਼ਸਲੇ ਲਏ ਗਏ।ਭਾਸਾ਼ ਵਿਭਾਗ ਪੰਜਾਬ ਅਤੇ ਪੰਜਾਬੀ ਭਾਸਾ਼ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ,ਉੱਚ ਵਿਦਿਆ ਅਤੇ ਭਾਸਾ਼ ਮੰਤਰੀ ਅਤੇ ਵਿੱਤ ਮੰਤਰੀ ਨੂੰ ਨਿੱਜੀ ਚਿੱਠੀਆਂ ਲਿਖੀਆਂ ਜਾਣਗੀਆਂ ਸਭਾ ਦੇ ਮੰਗ ਪੱਤਰ ਅਨੁਸਾਰ ਮੰਗਾਂ ਮੰਨਣ ਤੇ ਜੋਰ ਦਿੱਤਾ ਜਾਵੇਗਾ ਅਤੇ ਭਾਸਾ਼ ਵਿਭਾਗ ਦੇ ਗੰਭੀਰ ਮੁੱਦੇ ਹੱਲ ਕਰਨ ਲਈ ਜੋਰ ਦਿੱਤਾ ਜਾਵੇਗਾ।।ਸਭਾ ਵੱਲੋਂ ਸਪੀਕਰ ਵਿਧਾਨ ਸਭਾ ਨੂੰ ਕਨੂੰਨ ਬਨਾਉਣ ਸਮੇਂ ਪੰਜਾਬੀ ਮਾਂ ਬੋਲੀ ਦੀ ਜ਼ਰੂਰੀ ਵਰਤੋਂ ਲਈ ਵੀ ਪੱਤਰ ਲਿਖਿਆ ਜਾਵੇਗਾ।ਪਵਨ ਹਰਚੰਦਪੁਰੀ ਨੇ ਮੌਜੂਦਾ ਮੰਗਾਂ ਬਾਰੇ ਦੱਸਿਆ ਕਿ ਭਾਸਾ਼ ਵਿਭਾਗ ਦੇ ਖਾ਼ਤਮੇ ਬਾਰੇ ਖੜ੍ਹੇ ਹੋਏ ਸੰਕੇ ਦੂਰ ਕੀਤੇ ਜਾਣ,ਇਸ ਦੇ ਵਿਤੀ ਪ੍ਰਬੰਧ ਨੂੰ ਮਜ਼ਬੂਤ ਕੀਤਾ ਜਾਵੇ,ਖਾਲੀ ਪਈਆਂ ਸਾਰੀਆਂ ਪੋਸਟਾਂ ਭਰੀਆਂ ਜਾਣ ਅਤੇ ਲੇਖਕ ਭਵਨ ਨੂੰ ਐੱਨ ਸੀ ਸੀ ਦੇ ਕਬਜੇ਼ ਤੋਂ ਤੁਰੰਤ ਮੁਕਤ ਕਰਵਾਇਆ ਜਾਵੇ।ਪ੍ਰੀ ਨਰਸਰੀ ਤੋਂ ਪਹਿਲੀ ਕਲਾਸ ਤੱਕ ਪੰਜਾਬੀ ਜ਼ਰੂਰੀ ਤੌਰ ਤੇ ਲਾਗੂ ਕਰਨ ਲਈ ਭਾਸਾ਼ ਕਨੂੰਨ ਵਿੱਚ ਸੋਧ ਕੀਤੀ ਜਾਵੇ,ਪੰਜਾਬ ਅੰਦਰ ਪੁਸਤਕਾਲਾ ਕਨੂੰਨ ਬਣਾਇਆ ਜਾਵੇ,ਸਖ਼ਤੀ ਨਾਲ ਪੰਜਾਬੀ ਲਾਗੂ ਕਰਵਾਉਣ ਪੰਜਾਬੀ ਭਾਸਾ਼ ਟ੍ਰਬਿਉਨਲ ਬਣਾਇਆ ਜਾਵੇ,ਪੰਜਾਬ ਵਿਧਾਨ ਸਭਾ ਵਿੱਚ ਬਣਨ ਵਾਲਾ ਹਰ ਕਨੂੰਨ ਪੰਜਾਬੀ ਵਿੱਚ ਬਣਾਇਆ ਜਾਵੇ,ਤੁਰੰਤ ਭਾਸਾ਼ ਸਲਾਹਕਾਰ ਬੋਰਡ ਦਾ ਗਠਨ ਕਰਕੇ ਸਾਲ 2020 ਤੋ ਦੇਣੇ ਬਕਾਇਆ ਪਏ ਛੇ ਸਾਲਾਂ ਦੇ ਪੁਰਸ਼ਕਾਰਾਂ ਦਾ ਐਲਾਨ ਕੀਤਾ ਜਾਵੇ,ਕਿਤਾਬਾਂ ਨੂੰ ਵਿਤੀ ਸਹਾਇਤਾ ਦਿੱਤੀ ਜਾਵੇ,ਪਏ ਖਰੜ੍ਹੇ ਛਪਵਾਏ ਜਾਣ,ਗ਼ਰੀਬ ਲੇਖਕਾਂ ਨੂੰ ਸਾਹਿਤਕ ਪੈਨਸ਼ਨ ਲਾਈ ਜਾਵੇ।ਹਰਿਆਣੇ ਦੀ ਤਰ੍ਹਾਂ ਮੁਫ਼ਤ ਬਸ ਸਹੂਲਤ ਦਿੱਤੀ ਜਾਵੇ,ਪਹਿਲਾਂ ਦਿੱਤੇ ਗਏ ਪੁਰਸ਼ਕਾਰਾਂ ਦੇ ਕੋਰਟ ਕੇਸ ਦਾ ਜਲਦੀ ਫੈ਼ਸਲਾ ਕਰਵਾਇਆ ਜਾਵੇ ਅਤੇ ਕੇਂਦਰੀ ਸਭਾ ਦੇ ਮੰਗ ਪੱਤਰ ਤੇ ਮੀਟਿੰਗ ਦੇਕੇ ਸਾਰੇ ਮਸਲੇ ਨਿਬੇੜੇ ਜਾਣ। ਹੋਈ ਵਿਚਾਰ ਚਰਚਾ ਵਿੱਚ ਹਰਚੰਦਪੁਰੀ ਅਤੇ ਵਰਿਆਣਵੀ ਤੋਂ ਇਲਾਵਾ,ਡਾ ਜੋਗਿੰਦਰ ਸਿੰਘ ਨਿਰਾਲਾ,ਡਾ ਗੁਰਚਰਨ ਕੌਰ ਕੋਚਰ,ਅਮਰਜੀਤ ਸੇ਼ਰਪੁਰੀ,ਸੁਰਿੰਦਰ ਪਾਲ ਸ਼ਰਮਾ,ਸੁਖਚੈਨ ਥਾਂਦੇਵਾਲ,ਜਗਦੀਸ਼ ਰਾਣਾ,ਅਮਰੀਕ ਸਿੰਘ ਤਲਵੰਡੀ,ਸੁਰਿੰਦਰ ਸਾਗਰ,ਗੁਲਜਾ਼ਰ ਸਿੰਘ ਸੌਂਕੀ,ਸੁਖਦੇਵ ਸਿੰਘ ਔਲ਼ਖ, ਜਸਵਿੰਦਰ ਸਿੰਘ ਜੱਸੀ,ਨੱਕਾਸ਼ ਚਿੱਤਵਾਣੀ, ਕ੍ਰਿਸ਼ਨ ਲਾਲ ਫ਼ਰੀਦਕੋਟ,ਕੇ ਸਾਧੂ ਸਿੰਘ,ਕੁਲਵੰਤ ਬੁੰਗਾ,ਅਮਰਜੀਤ ਅਮਨ,ਦਰਸ਼ਨ ਸਿੰਘ ਆਦਿ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਰਥਕ ਉਪਰਾਲੇ ਕਰਨ ਦੀ ਮੰਗ ਕੀਤੀ ਗਈ।