02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਥਾਨਕ ਊਰਜਾ ਸਰੋਤ ਅਤੇ ਵਾਤਾਵਰਨ ਸੰਬੰਧੀ ਦੋ ਰੋਜ਼ਾ ਵਰਕਸ਼ਾਪ 4 ਤੋਂ

ਲੌਂਗੋਵਾਲ, 1 ਅਗਸਤ (ਵਿਨੋਦ, ਖੰਨਾ) -ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ), ਲੌਂਗੋਵਾਲ ਦੇ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ 4 ਅਤੇ 5 ਅਗਸਤ ਨੂੰ ‘ਇੰਡੀਜੀਨਸ ਐਨਰਜੀ ਐਂਡ ਐਨਵਾਇਰਨਮੈਂਟ’ (ਸਥਾਨਕ ਊਰਜਾ ਸਰੋਤ ਅਤੇ ਵਾਤਾਵਰਣ) ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਦਾ ਉਦੇਸ਼ ਸਵਦੇਸ਼ੀ ਊਰਜਾ ਸਰੋਤਾਂ, ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਨਾਲ ਸਬੰਧਤ ਨਵੀਆਂ ਖੋਜਾਂ ਅਤੇ ਤਕਨੀਕੀ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਹੈ।

Ad Position 21
No active advertisement
ਅਜੀਤ ਡੈਸਕ 02-08-2026
ਲੌਂਗੋਵਾਲ, 1 ਅਗਸਤ (ਵਿਨੋਦ, ਖੰਨਾ) -ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ), ਲੌਂਗੋਵਾਲ ਦੇ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ 4 ਅਤੇ 5 ਅਗਸਤ ਨੂੰ ‘ਇੰਡੀਜੀਨਸ ਐਨਰਜੀ ਐਂਡ ਐਨਵਾਇਰਨਮੈਂਟ’ (ਸਥਾਨਕ ਊਰਜਾ ਸਰੋਤ ਅਤੇ ਵਾਤਾਵਰਣ) ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਦਾ ਉਦੇਸ਼ ਸਵਦੇਸ਼ੀ ਊਰਜਾ ਸਰੋਤਾਂ, ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਨਾਲ ਸਬੰਧਤ ਨਵੀਆਂ ਖੋਜਾਂ ਅਤੇ ਤਕਨੀਕੀ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕਰਨਾ ਹੈ। ਵਰਕਸ਼ਾਪ ਦੌਰਾਨ ਆਈ.ਆਈ.ਟੀ. ਦਿੱਲੀ ਦੇ ਸੈਂਟਰ ਫਾਰ ਰੂਰਲ ਡਿਵੈਲਪਮੈਂਟ ਐਂਡ ਟੈਕਨਾਲੋਜੀ ਦੇ ਪ੍ਰੋ. ਵੀਰੇਂਦਰ ਕੁਮਾਰ ਵਿਜੈ ਅਤੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਸਕੂਲ ਆਫ਼ ਐਨਰਜੀ ਐਂਡ ਐਨਵਾਇਰਨਮੈਂਟ ਤੋਂ ਪ੍ਰੋ. ਅਨੂਪ ਵਰਮਾ ਮੁੱਖ ਮਾਹਿਰ ਵਜੋਂ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਪੈਨਲ ਚਰਚਾਵਾਂ ਅਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਭਾਗੀਦਾਰਾਂ ਨੂੰ ਵਿਸ਼ੇ ਨਾਲ ਸਬੰਧਤ ਨਵੀਂ ਜਾਣਕਾਰੀ ਅਤੇ ਅਨੁਭਵ ਸਾਂਝੇ ਕਰਨ ਦਾ ਮੌਕਾ ਮਿਲੇਗਾ। ਇਸ ਵਰਕਸ਼ਾਪ ਦੇ ਸਰਪ੍ਰਸਤ ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਹਨ, ਜਦਕਿ ਪ੍ਰੋ. ਸੁਰਿੰਦਰ ਸਿੰਘ ਸਹਿ-ਸਰਪ੍ਰਸਤ, ਪ੍ਰੋ. ਸ਼ੰਕਰ ਸਿੰਘ ਚੇਅਰਮੈਨ ਅਤੇ ਪ੍ਰੋ. ਇੰਦਰਾਜ ਸਿੰਘ ਸਹਿ-ਚੇਅਰਮੈਨ ਵਜੋਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਯੂ.ਐੱਸ ਕਾਲਜ ਮਹਿਲਾਂ ’ਚ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਅਕਾਲ ਡਿਗਰੀ ਕਾਲਜ ਵਿਖੇ ਨਵੇਂ ਵਿਦਿਆਰਥੀਆਂ ਲਈ ਕੀਤਾ ‘ਓਰੀਐਂਟੇਸ਼ਨ ਪ੍ਰੋਗਰਾਮ’
Ad Position 24
No active advertisement